ਪੰਜਾਬ

punjab

ETV Bharat / city

8 ਸਾਲਾਂ ਤੋਂ ਇਨਸਾਫ਼ ਦੀ ਲੜਾਈ ਲੜ ਰਹੀ ਤੇਜ਼ਾਬੀ ਹਮਲੇ ਦੀ ਪੀੜਤਾ

ਬਠਿੰਡਾ ਦੀ ਵਸਨੀਕ ਅਮਨਦੀਪ ਕੌਰ ਬੀਤੇ ਅੱਠ ਸਾਲਾਂ ਤੋਂ ਖ਼ੁਦ 'ਤੇ ਹੋਏ ਤੇਜ਼ਾਬੀ ਹਮਲੇ ਵਿਰੁੱਧ ਇਨਸਾਫ਼ ਦੀ ਲੜਾਈ ਲੜ ਰਹੀ ਹੈ। ਅਮਨਦੀਪ 'ਤੇ ਉਸ ਦੇ ਜੀਜੇ ਵੱਲੋਂ 31 ਜਨਵਰੀ 2011 'ਚ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ।

ਇਨਸਾਫ ਦੀ ਲੜ੍ਹਾਈ ਲੜ੍ਹ ਰਹੀ ਅਮਨਦੀਪ ਕੌਰ
ਇਨਸਾਫ ਦੀ ਲੜਾਈ ਲੜ ਰਹੀ ਅਮਨਦੀਪ ਕੌਰ

By

Published : Feb 2, 2020, 6:02 PM IST

ਬਠਿੰਡਾ: ਸ਼ਹਿਰ ਦੀ ਇੱਕ ਲੜਕੀ ਅਮਨਦੀਪ ਕੌਰ ਜੋ ਕਿ ਆਪਣੇ ਜੀਜੇ ਹੱਥੋਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਸੀ ਉਹ ਅੱਜ ਵੀ ਖ਼ੁਦ ਲਈ ਇਨਸਾਫ ਦੀ ਲੜਾਈ ਲੜ ਰਹੀ ਹੈ। ਉਹ ਅਜੇ ਵੀ ਇਨਸਾਫ ਦੀ ਉਡੀਕ 'ਚ ਹੈ।

ਇਨਸਾਫ ਦੀ ਲੜ੍ਹਾਈ ਲੜ੍ਹ ਰਹੀ ਅਮਨਦੀਪ ਕੌਰ

ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਮਨਦੀਪ ਨੇ ਦੱਸਿਆ ਕਿ 31 ਜਨਵਰੀ ਸਾਲ 2011 ਨੂੰ ਆਪਣੇ ਪਾਰਲਰ ਤੋਂ ਕੰਮ ਕਰਕੇ ਮਾਂ ਨਾਲ ਘਰ ਵਾਪਸ ਆ ਰਹੀ ਸੀ। ਅਚਾਨਕ ਉਸ ਦਾ ਜੀਜਾ ਦਲਜਿੰਦਰ ਸਿੰਘ ਉਨ੍ਹਾਂ ਨੂੰ ਰਸਤੇ 'ਚ ਮਿਲਿਆ 'ਤੇ ਉਸ ਨੇ ਅਮਨਦੀਪ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਦੌਰਾਨ ਉਸ ਦਾ 90% ਚਿਹਰਾ ਖ਼ਰਾਬ ਹੋ ਗਿਆ। ਅਮਨਦੀਪ ਨੇ ਦੱਸਿਆ ਕਿ ਉਸ ਦਾ ਜੀਜਾ ਦਲਜਿੰਦਰ ਸਿੰਘ ਹੈਪੀ ਲੁਧਿਆਣਾ ਸ਼ਹਿਰ ਦਾ ਵਸਨੀਕ ਹੈ। ਦਲਜਿੰਦਰ ਉਸ ਨੂੰ ਪਸੰਦ ਕਰਦਾ ਸੀ, ਪਰ ਅਮਨਦੀਪ ਕੌਰ ਵੱਲੋਂ ਨਾ ਕੀਤੇ ਜਾਣ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਅਮਨਦੀਪ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਸ ਹਾਦਸੇ ਤੋਂ ਬਾਅਦ ਉਸ ਦੀ ਭੈਣ ਜੋ ਕਿ ਦਲਜਿੰਦਰ ਸਿੰਘ ਨਾਲ ਵਿਆਹੀ ਸੀ ਉਹ ਵੀ ਪੇਕੇ ਘਰ ਆ ਕੇ ਰਹਿਣ ਲੱਗ ਪਈ।

ਅਮਨਦੀਪ ਨੇ ਦੱਸਿਆ ਕਿ ਜਦੋਂ ਉਸ 'ਤੇ ਇਹ ਹਮਲਾ ਹੋਇਆ ਸੀ ਤਾਂ ਉਹ ਮਹਿਜ 22 ਸਾਲਾਂ ਦੀ ਸੀ। ਹਮਲੇ ਦੇ ਸਮੇਂ ਉਸ ਨੂੰ ਕੁੱਝ ਪਤਾ ਨਹੀਂ ਲੱਗਾ ਪਰ ਬਾਅਦ 'ਚ ਉਸ ਦੀ ਹਾਲਤ ਗੰਭੀਰ ਹੋ ਗਈ। ਇਸ ਹਾਦਸੇ ਤੋਂ ਬਾਅਦ ਉਸ ਦਾ ਲੰਮੇ ਸਮੇਂ ਤੱਕ ਇਲਾਜ ਚੱਲਿਆ। ਉਸ ਨੂੰ 28 ਸਰਜਰੀਆਂ ਕਰਵਾਉਣੀਆਂ ਪਈਆਂ। ਇਲਾਜ ਦੇ ਦੌਰਾਨ ਉਸ ਮਾਨਸਿਕ ਤੇ ਸਾਰੀਰਕ ਪਰੇਸ਼ਾਨੀਆਂ ਝੱਲਣੀਆਂ ਪਈਆਂ। ਲੰਬੇ ਇਲਾਜ ਤੋਂ ਬਾਅਦ ਅਮਨਦੀਪ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁਲਜ਼ਮ ਵਿਰੁੱਧ ਕਾਨੂੰਨੀ ਲੜ੍ਹਾਈ ਸ਼ੁਰੂ ਕੀਤੀ। ਅਮਨਦੀਪ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਉਕਤ ਮੁਲਜ਼ਮ ਨੂੰ ਮਹਿਜ਼ ਤਿੰਨ ਮਹੀਨੇ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਇਹ ਮਾਮਲਾ ਹਾਈ ਕੋਰਟ 'ਚ ਚੱਲ ਰਿਹਾ ਹੈ, ਪਰ ਅਜੇ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ।

ਅਮਨਦੀਪ ਨੇ ਦੱਸਿਆ ਕਿ ਉਸ ਨੂੰ ਕਾਨੂੰਨ 'ਤੇ ਯਕੀਨ ਹੈ ਕਿ ਇੱਕ ਨਾ ਇੱਕ ਦਿਨ ਉਸ ਨੂੰ ਇਨਸਾਫ ਜ਼ਰੂਰ ਮਿਲੇਗਾ। ਅਮਨਦੀਪ ਕੌਰ ਨੇ ਕਿਹਾ ਕਿ ਉਹ ਇਨਸਾਫ ਦੀ ਲੜਾਈ ਜਾਰੀ ਰੱਖੇਗੀ। ਉਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਹ ਚੰਗੇ ਪਹਿਰਾਵੇ ਆਦਿ ਨਾਲ ਖ਼ੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ।

ABOUT THE AUTHOR

...view details