ਬਠਿੰਡਾ: ਮਹਿੰਗਾਈ (inflation) ਖ਼ਿਲਾਫ਼ ਬਠਿੰਡਾ ਵਿੱਚ ਅਨੋਖਾ ਪ੍ਰਦਰਸ਼ਨ (Unique performance) ਦੇਖਣ ਨੂੰ ਮਿਲਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਵਿਜੇ ਕੁਮਾਰ ਵਲੋਂ ਕ੍ਰੇਨ ਰਾਹੀਂ 51 ਫੁੱਟ ਉੱਚੀ ਜਾ ਕੇ ਦੂਰਬੀਨ ਰਾਹੀਂ ਅੱਛੇ ਦਿਨ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਸਾਬਕਾ ਐਮਸੀ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਕਰੇਨ 'ਤੇ ਚੜ੍ਹ ਦੂਰਬੀਨ ਨਾਲ ਅੱਛੇ ਦਿਨ ਲੱਭੇ ਗਏ, ਜਿਵੇਂ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨਾਲ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਗਿਆ ਸੀ।
ਪਰ ਉਸ ਨਾਲੋਂ ਉਲਟ ਕਰ ਵਿਖਾਇਆ ਇਸ ਬਾਰੇ ਬੋਲਦੇ ਹੋਏ ਸਾਬਕਾ ਐਮਸੀ ਵਿਜੇ ਸ਼ਰਮਾ ਨੇ ਦੱਸਿਆ ਕਿ ਅੱਜ ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ, ਪਰ ਅੱਛੇ ਦਿਨ ਦਾ ਨਾਅਰਾ ਦੇਣ ਵਾਲੇ ਮੋਦੀ ਸਰਕਾਰ ਹਿਟਲਰ ਵਾਂਗ ਕਰ ਰਹੇ ਹਨ। ਵਿਜੇ ਕੁਮਾਰ ਨੇ ਦੱਸਿਆ ਕਿ ਦੇਸ਼ ਵਿਚ ਇੰਨੀ ਮਹਿੰਗਾਈ ਹੋ ਗਈ ਹੈ। ਪੈਟਰੋਲ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਹਨ। ਕੇਂਦਰ ਸਰਕਾਰ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵੀ ਲੋਕਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਪੈਟਰੋਲ 'ਤੇ 19 ਰੁਪਏ ਟੈਕਸ ਹੈ ਜਦੋਂ ਕਿ ਪੰਜਾਬ ਸਰਕਾਰ ਦਾ 41 ਰੁਪਏ ਟੈਕਸ ਹੈ। ਪੰਜਾਬ ਸਰਕਾਰ ਟੈਕਸ ਕਿਉਂ ਨਹੀਂ ਘਟਾ ਰਹੀ।