ਬਠਿੰਡਾ: ਲੋਹੜੀ ਦਾ ਤਿਉਹਾਰ ਪੰਜਾਬੀਆਂ ਦੇ ਲਈ ਖ਼ਾਸ ਮੰਨਿਆ ਜਾਂਦਾ ਹੈ 'ਤੇ ਜੇਕਰ ਘਰ ਵਿੱਚ ਕੋਈ ਨਵਾਂ ਜਨਮ ਹੁੰਦਾ ਤਾਂ ਲੋਹੜੀ ਦੇ ਤਿਉਹਾਰ ਤੇ ਇਹ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਅਜਿਹਾ ਹੀ ਮਾਹੌਲ ਅਕਾਲੀ ਦਲ ਬਾਦਲ ਪਾਰਟੀ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੇ ਘਰ ਵੇਖਣ ਨੂੰ ਮਿਲਿਆ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਘਰ ਮਨਾਈ ਗਈ ਲੋਹੜੀ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੇ ਪੋਤਰੇ ਦੀ ਪਹਿਲੀ ਲੋਹੜੀ ਮਨਾਈ ਗਈ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਕੇ ਕਈ ਸਿਆਸੀ ਆਗੂ ਵਧਾਈਆਂ ਦੇਣ ਲਈ ਪਹੁੰਚੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਰੂਪ ਚੰਦ ਸਿੰਗਲਾ ਤੇ ਉਸਦੇ ਪਰਿਵਾਰ ਅਤੇ ਸਮੁੱਚੇ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀ ਸ਼ੁਭ ਕਾਮਨਾਵਾਂ ਦਿੱਤੀਆਂ ।
ਇਸ ਸਮਾਰੋਹ ਦੇ ਸਰੂਪ ਸਿੰਗਲਾ ਵੱਲੋਂ ਸਮੂਹ ਰਿਸ਼ਤੇਦਾਰਾਂ ਸਣੇ ਅਕਾਲੀ ਦਲ ਬਾਦਲ ਪਾਰਟੀ ਦੀ ਤਮਾਮ ਲੀਡਰਸ਼ਿਪ ਨੂੰ ਸੱਦਾ ਦਿੱਤਾ ਗਿਆ। ਸਰੂਪ ਸਿੰਗਲਾ ਨੇ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੇ ਤਿਉਹਾਰ ਮੌਕੇ ਮੁਬਾਰਕਬਾਦ ਦਿੱਤੀ।
ਉਨ੍ਹਾਂ ਵੱਲੋਂ ਲੋਹੜੀ ਅਤੇ ਮਾਘੀ ਦੇ ਮੌਕੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਸਮੁੱਚੇ ਪੰਜਾਬੀਆਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ। ਸਿੰਗਲਾ ਦੇ ਬੇਟੇ ਦਿਨਵ ਸਿੰਗਲਾ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਸਮੁੱਚੇ ਪੰਜਾਬੀਆਂ ਲੋਹੜੀ ਦੇ ਸਮਾਰੋਹ ਅਤੇ ਮਾਘੀ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਪਰਿਵਾਰ ਤੇ ਸਭ ਨਾਲ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ।