ਪੰਜਾਬ

punjab

ETV Bharat / city

ਬਠਿੰਡਾ ਦੀ ਟਰੱਕ ਯੂਨੀਅਨ ਵਿਚ ਕਰੋੜਾਂ ਰੁਪਏ ਦਾ ਘਪਲਾ, ਇਸ ਸਾਬਕਾ ਮੰਤਰੀ ਉੱਤੇ ਲਗਾਏ ਇਲਜ਼ਾਮ - ਸਾਬਕਾ ਮੰਤਰੀ ਉੱਤੇ ਲਗਾਏ ਇਲਜ਼ਾਮ

ਬਠਿੰਡਾ ਟਰੱਕ ਯੂਨੀਅਨ ਵੱਲੋਂ ਢੋਆ ਢੁਆਈ ਦੇ ਟੈਂਡਰਾਂ ਦੀ ਹੁਣ ਟਰੱਕ ਯੂਨੀਅਨ ਟੈਂਡਰਾਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਘਪਲੇ ਸਬੰਧੀ ਵਿਜੀਲੈਂਸ ਬਠਿੰਡਾ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ ਹੈ।

demanding an investigation of the tenders
ਟੈਂਡਰਾਂ ਦੀ ਜਾਂਚ ਦੀ ਕੀਤੀ ਜਾ ਰਹੀ ਮੰਗ

By

Published : Aug 23, 2022, 5:16 PM IST

ਬਠਿੰਡਾ: ਵਿਜੀਲੈਂਸ ਵਿਭਾਗ ਲੁਧਿਆਣਾ ਪਿਛਲੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਟੈਂਡਰ ਮਾਮਲੇ ਵਿੱਚ ਘਪਲੇ ਕਾਰਨ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਬਠਿੰਡਾ ਦੀ ਟਰੱਕ ਯੂਨੀਅਨ ਵਿਚ ਵੀ ਪਿਛਲੇ ਪੰਜ ਸਾਲਾਂ ਵਿੱਚ ਹੋਏ ਟੈਂਡਰਾਂ ਨੂੰ ਲੈ ਕੇ ਵਿਜੀਲੈਂਸ ਜਾਂਚ ਦੀ ਮੰਗ ਉੱਠਣ ਲੱਗੀ ਹੈ।

ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜੱਗਾ ਸਿੰਘ ਨੇ ਪਿਛਲੇ ਪੰਜ ਸਾਲਾਂ ਵਿੱਚ ਟੈਂਡਰ ਸਿਰਫ਼ ਦੋ ਫਰਮਾਂ ਨੂੰ ਹੀ ਦਿੱਤੇ ਜਾਣ ਦੇ ਮਾਮਲੇ ਵਿਚ ਕਰੋੜਾਂ ਰੁਪਏ ਦੇ ਘਪਲੇ ਕਰਨ ਦੇ ਸੱਤਾਧਾਰੀ ਧਿਰ ਤੇ ਦੋਸ਼ ਲਾਏ ਹਨ ਅਤੇ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਆਪਣੇ ਚਹੇਤਿਆਂ ਦੇ ਨਾਂ ’ਤੇ ਬਣਾਈਆਂ ਗਈਆਂ ਦੋ ਫਰਮਾਂ ਵੱਲੋਂ ਲਗਾਤਾਰ ਪੰਜ ਸਾਲ ਢੋਆ ਢੁਆਈ ਦਾ ਟੈਂਡਰ ਲਿਆ ਜਾਂਦਾ ਰਿਹਾ ਅਤੇ ਇਸ ਦੌਰਾਨ ਬਠਿੰਡਾ ਟਰੱਕ ਯੂਨੀਅਨ ਨੂੰ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਰਹੇ ਜਦਕਿ ਟੀਡੀਐਸ ਤੱਕ ਕੱਟਿਆ ਗਿਆ ਹੈ।

ਟੈਂਡਰਾਂ ਦੀ ਜਾਂਚ ਦੀ ਕੀਤੀ ਜਾ ਰਹੀ ਮੰਗ

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸ਼ਰਨਜੀਤ ਦਾ ਕਹਿਣਾ ਹੈ ਕਿ 2017 ਤੋਂ ਲੈ ਕੇ 2022 ਤੱਕ ਕਾਂਗਰਸ ਦੀ ਸਰਕਾਰ ਸਮੇਂ ਬਠਿੰਡਾ ਟਰੱਕ ਯੂਨੀਅਨ ਨੂੰ ਕੋਈ ਵੀ ਟੈਂਡਰ ਨਹੀਂ ਲੈਣ ਦਿੱਤਾ ਗਿਆ ਅਤੇ ਦੋ ਫਰਮਾਂ ਨੂੰ ਹੀ ਢੋਆ ਢੁਆਈ ਦੇ ਟੈਂਡਰ ਦਿੱਤੇ ਗਏ ਅਤੇ ਟਰੱਕ ਯੂਨੀਅਨ ਦੇ ਮੈਂਬਰਾਂ ਤੋਂ ਧੱਕੇ ਨਾਲ ਢੋਆ ਢੁਆਈ ਕਰਵਾਈ ਗਈ। ਉਨ੍ਹਾਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ।

ਟੈਂਡਰਾਂ ਦੀ ਜਾਂਚ ਦੀ ਕੀਤੀ ਜਾ ਰਹੀ ਮੰਗ

ਦੂਜੇ ਪਾਸੇ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਘਪਲੇ ਸਬੰਧੀ ਵਿਜੀਲੈਂਸ ਬਠਿੰਡਾ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਘਪਲਾ ਹੈ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਹਿ ’ਤੇ ਬਠਿੰਡਾ ਦੀ ਟਰੱਕ ਯੂਨੀਅਨ ਵਿਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਅਤੇ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜੋ:VIP ਸੁੱਰਖਿਆ ਕਟੌਤੀ ਨੂੰ ਲੈਕੇ ਸਰਕਾਰ ਨੂੰ ਝਟਕਾ, ਹਾਈਕੋਰਟ ਨੇ ਹੁਕਮ ਕੀਤੇ ਜਾਰੀ

ABOUT THE AUTHOR

...view details