ਬਠਿੰਡਾ:ਪੰਜਾਬ ਵਿਚਲੀ ਮਾਨ ਸਰਕਾਰ ਵੱਲੋਂ ਹੁਣ ਆਪਣਾ ਸ਼ਰਾਬ ਤੋਂ ਰੈਵੇਨਿਊ ਵਧਾਉਣ ਲਈ ਨਵੀਂ ਐਕਸਾਈਜ਼ ਨੀਤੀ ਲਿਆਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਹੋਣ ਤੋਂ ਬਾਅਦ ਸ਼ਰਾਬ ਦਾ ਕਾਰੋਬਾਰ ਕਰ ਰਹੇ ਪੰਜਾਬ ਵਿੱਚ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਸ਼ਰਾਬ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਵੱਡੇ ਪੱਧਰ ਉੱਤੇ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਛੋਟੇ ਵਪਾਰੀ ਪੰਜਾਬ ਵਿੱਚ ਆਪਣਾ ਸ਼ਰਾਬ ਦਾ ਕਾਰੋਬਾਰ ਨਹੀਂ ਕਰ ਸਕਣਗੇ ਨਵੀਂ ਸ਼ਰਾਬ ਨੀਤੀ ਬਾਰੇ ਗੱਲਬਾਤ ਕਰਦਿਆਂ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਸ਼ਰਾਬ ਨੀਤੀ ਲਿਆਂਦੀ ਗਈ ਹੈ। ਇਸ ਨਾਲ ਪੰਜਾਬ ਦੇ ਸ਼ਰਾਬ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਨਵੀਂ ਸ਼ਰਾਬ ਪਾਲਿਸੀ ਨਾਲ ਚੱਲ ਰਹੇ 750 ਸਰਕਲ ਨੂੰ 177 ਸਰਕਲ ਵਿੱਚ ਤਬਦੀਲ ਕੀਤਾ:ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸ਼ਰਾਬ ਨੀਤੀ ਅਨੁਸਾਰ ਇਸ ਨੂੰ ਪੰਜਾਬ ਵਿੱਚ 177 ਸਰਕਲਾਂ ਵਿੱਚ ਵੰਡਿਆ ਗਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ 750 ਸ਼ਰਾਬ ਤੇ ਸਰਕਲ ਕੰਮ ਕਰ ਰਹੇ ਸਨ ਸਰਕਲ ਘਟਾਏ ਜਾਣ ਨਾਲ ਜਿੱਥੇ ਛੋਟੇ ਵਪਾਰੀ ਸ਼ਰਾਬ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਉੱਥੇ ਹੀ ਵੱਡੇ ਵਪਾਰੀਆਂ ਵੱਲੋਂ ਸ਼ਰਾਬ ਦੇ ਕਾਰੋਬਾਰ ਉੱਤੇ ਕਬਜ਼ਾ ਕਰਨ ਨਾਲ ਮਨਮਾਨੀ ਕੀਤੀ ਜਾਵੇਗੀ ਅਤੇ ਪੰਜਾਬ ਦੇ ਸ਼ਰਾਬ ਕਾਰੋਬਾਰ ਨਾਲ ਜੁੜਿਆ ਹੋਇਆ ਵੱਡਾ ਹਿੱਸਾ ਬੇਰੁਜ਼ਗਾਰ ਹੋ ਜਾਵੇਗਾ।
150 ਤੋਂ 200 ਕਰੋੜ ਦੀ ਇਨਵੈਸਟਮੈਂਟ ਕਰਨ ਵਾਲੇ ਸ਼ਰਾਬ ਕਾਰੋਬਾਰੀ ਨੂੰ ਨਵੀਂ ਪਾਲਿਸੀ ਅਨੁਸਾਰ 10 ਕਰੋੜ ਰੁਪਏ ਦੀ ਕਰਨੀ ਹੋਵੇਗੀ ਇਨਵੈਸਟਮੈਂਟ :ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਲਿਆਂਦੀ ਸ਼ਰਾਬ ਨੀਤੀ ਅਨੁਸਾਰ ਜੇ ਸਰਕਲ ਘਟਾਏ ਜਾਂਦੇ ਹਨ ਤਾਂ ਇਸ ਵਪਾਰ ਵਿਚੋਂ ਛੋਟੇ ਕਾਰੋਬਾਰੀ ਬਾਹਰ ਹੋ ਜਾਣਗੇ। ਜਿਨ੍ਹਾਂ ਵੱਲੋਂ ਡੇਢ ਤੋਂ ਦੋ ਕਰੋੜ ਰੁਪਿਆ ਖਰਚ ਕਰਕੇ ਇਹ ਕਾਰੋਬਾਰ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਇੱਕ ਸਰਕਲ ਖ਼ਰੀਦਣ ਲਈ ਘੱਟੋ ਘੱਟ ਦੱਸ ਕਰੋੜ ਰੁਪਿਆ ਚਾਹੀਦਾ ਹੋਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਜਿਥੇ ਸ਼ਰਾਬ ਕਾਰੋਬਾਰ ਵਿਚ ਕੰਪੀਟੀਸ਼ਨ ਪੈਦਾ ਹੋਵੇਗਾ। ਉੱਥੇ ਹੀ ਰੈਵੇਨਿਊ ਵਧਾਉਣ ਲਈ ਵੀ ਵੱਡੇ ਕਾਰੋਬਾਰੀਆਂ ਵੱਲੋਂ ਆਪਣੇ ਪੱਧਰ ਉਪਰ ਨਵੇਂ ਢੰਗ ਤਰੀਕੇ ਅਪਣਾਏ ਜਾਣਗੇ।