ਬਾਦਲਾਂ ਦੇ ਹਲਕੇ 'ਚੋ ਸਾਹਮਣੇ ਆਵੇਗਾ ਕਰੋੜਾਂ ਦਾ ਘਪਲਾ
ਬਠਿੰਡਾ ਅਦਾਲਤ ਨੇ ਬਾਦਲਾਂ ਦੇ ਹਲਕੇ ਵਿੱਚ ਹੋਏ ਪੋਲ ਘਪਲੇ ਦੀ ਪੜਤਾਲ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਅਫ਼ਸਰਾਂ ਤੇ ਠੇਕੇਦਾਰਾਂ ਦੀ ਜਾਨ ਨੂੰ ਪਈ। ਪੜਤਾਲ ਦੌਰਾਨ ਸਾਹਮਣੇ ਆਵੇਗਾ ਕਰੋੜਾਂ ਦਾ ਘਪਲਾ।
ਬਠਿੰਡਾ: ਅਦਾਲਤ ਨੇ ਬਾਦਲਾਂ ਦੇ ਹਲਕੇ ਵਿੱਚ ਹੋਏ ਪੋਲ ਘਪਲੇ ਦੀ ਪੜਤਾਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵਿਜੀਲੈਂਸ ਬਿਉਰੋ ਨੇ ਪੜਤਾਲ ਲਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਨੇ ਜਦੋ ਸਾਲ 2012 ਵਿੱਚ ਤਿੰਨ ਸ਼ਹਿਰਾਂ ਵਿੱਚ ਬਿਜਲੀ ਦੇ ਖੰਭਿਆਂ ਦੀ ਪੜਤਾਲ ਕੀਤੀ ਸੀ ਤਾਂ ਉਸ ਸਮੇਂ ਵੱਡਾ ਘਪਲਾ ਸਾਹਮਣੇ ਆਇਆ ਸੀ। ਵਿਜੀਲੈਂਸ ਬਿਉਰੋ ਨੇ 8 ਕਰੋੜ ਦਾ ਚੂਨਾ ਲੱਗਣ ਦੇ ਮਾਮਲੇ ਵਿੱਚ ਠੇਕੇਦਾਰਾਂ ਅਤੇ ਅਫ਼ਸਰਾਂ ਖ਼ਿਲਾਫ਼ ਸਾਲ 2012 ਵਿੱਚ ਐੱਫਆਈਆਰ ਵਿਜੀਲੈਂਸ ਥਾਣਾ ਬਠਿੰਡਾ ਵਿੱਚ ਦਰਜ ਕੀਤੀ ਸੀ।
ਵਿਜੀਲੈਂਸ ਨੇ ਉਦੋ ਮਾਨਸਾ, ਬੁਢਲਾਡਾ ਤੇ ਮੌੜ ਮੰਡੀ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਤੇ ਲਾਇਟਾਂ ਦੀ ਪੜਤਾਲ ਕੀਤੀ ਸੀ, ਜਿਸ ਵਿੱਚ 8 ਕਰੋੜ ਕਰੀਬ ਵਿੱਤੀ ਨੁਕਸਾਨ ਸਾਹਮਣੇ ਆਇਆ ਸੀ। ਵਿਜੀਲੈਂਸ ਨੇ ਪੜਤਾਲ ਮਗਰੋਂ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ।
ਇਸੇ ਦੌਰਾਨ ਪਵਨ ਕੁਮਾਰ ਸਿੰਗਲਾ ਨੇ ਬਠਿੰਡਾ ਅਦਾਲਤ ਵਿੱਚ ਦਰਖ਼ਾਸਤ ਦਿੱਤੀ ਸੀ, ਸਿੰਗਲਾ ਨੇ ਆਖਿਆ ਸੀ ਕਿ ਬਿਜਲੀ ਦੇ ਖੰਭੇ ਅਤੇ ਲਾਈਟਾਂ ਗੋਨਿਆਣਾ ਮੰਡੀ, ਭੱਚੋ, ਮੰਡੀ, ਸੰਗਤ, ਕੋਟਫੱਤਾ, ਰਾਮਪੁਰਾ, ਤਲਵੰਡੀ ਸਾਬੋ, ਬਰੇਟਾ , ਰਾਮਾਂ ਮੰਡੀ ਅਤੇ ਸਰਦੂਲਗੜ੍ਹ ਵਿੱਚ ਵੀ ਲੱਗੀਆ ਹਨ, ਜਿਨ੍ਹਾ ਦੀ ਵਿਜੀਲੈਸ ਜਾਂਚ ਨਹੀ ਕੀਤੀ ਗਈ। ਜੇ ਇਨ੍ਹਾਂ ਸ਼ਹਿਰਾਂ 'ਚ ਪੜਤਾਲ ਕੀਤੀ ਜਾਵੇ ਤਾਂ ਹੋਰ ਵਿੱਤੀ ਘਪਲਾ ਸਾਹਮਣੇ ਆ ਸਕਦਾ ਹੈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ/ਸਪੈਸ਼ਲ ਅਦਾਲਤ ਨੇ ਵਿਜੀਲੈਂਸ ਨੂੰ ਅਗਲੇਰੀ ਪੜਤਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
2012 ਦੀਆਂ ਵਿਧਾਨ ਸਭਾਂ ਚੋਣਾਂ ਪਹਿਲਾਂ ਬਠਿੰਡਾ 34 ਕਰੋੜ ਲਾਗਤ ਨਾਲ ਬਿਜਲੀ ਪੋਲ ਤੇ ਲਾਈਟਾਂ ਵੀ ਲਾਈਆਂ ਗਈਆਂ ਸਨ। ਇਨ੍ਹਾਂ ਸ਼ਹਿਰਾਂ ਵਿੱਚ ਕਰੀਬ 7 ਹਜ਼ਾਰ ਬਿਜਲੀ ਪੋਲ ਤੇ ਲਾਈਟਾਂ ਲੱਗੀਆਂ ਸਨ ਜਿਨ੍ਹਾਂ ਦੀ ਮੁੱਲ ਬਾਜ਼ਾਰੂ ਕੀਮਤ ਤੋਂ ਦੁੱਗਣਾ ਪਾਇਆ ਗਿਆ ਸੀ ਤਕਨੀਕੀ ਜਾਂਚ ਵਿੱਚ ਖੰਭਿਆਂ ਦੀ ਵਜ਼ਨ ਘੱਟ ਨਿਕਲਿਆ।