ਬਠਿੰਡਾ:ਵਿਧਾਨ ਸਭਾ ਚੋਣਾਂ ਦਾ ਜਿਉਂ ਜਿਉਂ ਸਮਾਂ ਨੇੜੇ ਆ ਰਿਹਾ ਹੈ। ਤਿਉਂ ਤਿਉਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਲੋਕ ਜਨ ਸ਼ਕਤੀ ਪਾਰਟੀ ਵੱਲੋਂ ਵੀ ਪੰਜਾਬ ਵਿੱਚ ਗੱਠਜੋੜ ਕਰ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ।
ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ(State President Kiranjit Singh Gehri) ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਧਰਮਾਂ ਅਤੇ ਮੁੱਦਿਆਂ ਦੇ ਉੱਪਰ ਰਾਜਨੀਤੀ ਕਰਦੀਆਂ ਹਨ, ਪਰ ਲੋਕ ਜਨ ਸ਼ਕਤੀ ਪਾਰਟੀ ਹਰ ਵਰਗ ਦੇ ਮੁੱਦਿਆਂ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Punjab Chief Minister Charanjit Singh Channi) ਵੱਲੋਂ ਲਾਲ ਲਕੀਰ ਅੰਦਰਲੇ ਮਕਾਨਾਂ ਦੇ ਮਾਲਕਾਨਾ ਹੱਕ ਦੇਣ ਦੇ ਲਏ ਗਏ ਫ਼ੈਸਲੇ ਦਾ ਦਿਲੋਂ ਧੰਨਵਾਦ ਕਰਦੇ ਹਨ।
ਜਿਨ੍ਹਾਂ ਨੇ ਖਾਨਾਬਦੋਸ਼(Nomads) ਲੋਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਿੱਤੇ ਹਨ, ਉਨ੍ਹਾਂ ਪੰਜਾਬ ਵਿੱਚ ਚੱਲ ਰਹੀ ਜਾਤੀਵਾਦ ਦੀ ਰਾਜਨੀਤੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਦੋਂ ਹੀ ਇਹ ਮੁੱਦਾ ਕਿਉਂ ਉੱਠਦਾ ਹੈ ਜਦੋਂ ਦਲਿਤ ਸਮਾਜ(Dalit society) ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ।