ਪੰਜਾਬ

punjab

ETV Bharat / city

ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਪਾਣੀ ਤੋਂ ਬਾਅਦ ਹੁਣ ਲੇਬਰ ਬਣੀ ਕਿਸਾਨਾਂ ਲਈ ਸਿਰਦਰਦੀ, ਜਾਣੋ ਵਜ੍ਹਾ

ਉੱਥੇ ਹੀ 14 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਇਕਦਮ ਮਜਦੂਰਾਂ ਦੀ ਮੰਗ ਵਧੀ ਹੈ। ਪਰਵਾਸੀ ਮਜ਼ਦੂਰਾਂ ਦੀ ਆਮਦ ਘਟਣ ਕਾਰਨ ਜਿੱਥੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪਿੰਡਾਂ ਵਿਚਲੇ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਪੰਜ ਤੋਂ ਸੱਤ ਹਜ਼ਾਰ ਰੁਪਏ ਝੋਨੇ ਦੀ ਲਵਾਈ ਮੰਗੀ ਜਾ ਰਹੀ ਹੈ।

The influx of migrant workers decreased Paddy sowing is now a headache for farmers who have become laborers after electricity and water
ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਪਾਣੀ ਤੋਂ ਬਾਅਦ ਹੁਣ ਲੇਬਰ ਬਣੀ ਕਿਸਾਨਾਂ ਲਈ ਸਿਰਦਰਦੀ, ਜਾਣੋ ਵਜ੍ਹਾ

By

Published : Jun 14, 2022, 6:49 PM IST

ਬਠਿੰਡਾ :ਪੰਜਾਬ ਸਰਕਾਰ ਵੱਲੋਂ 14 ਜੁਲਾਈ ਤੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ ਪਰ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ 8 ਘੰਟੇ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਦੂਸਰੇ ਪਾਸੇ ਨਹਿਰ ਬੰਦੀ ਅਤੇ ਮੌਸਮ ਦੇ ਪ੍ਰਕੋਪ ਨੇ ਜਿੱਥੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੈ। ਉੱਥੇ ਹੀ ਪਰਵਾਸੀ ਮਜ਼ਦੂਰਾਂ ਦੀ ਆਮਦ ਘੱਟਣ ਤੋਂ ਬਾਅਦ ਕਿਸਾਨਾਂ ਨੂੰ ਲੇਬਰ ਦੀ ਚਿੰਤਾ ਸਤਾਉਣ ਲੱਗੀ ਹੈ।




ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਪਾਣੀ ਤੋਂ ਬਾਅਦ ਹੁਣ ਲੇਬਰ ਬਣੀ ਕਿਸਾਨਾਂ ਦੀ ਸਿਰਦਰਦੀ :ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਜਿੱਥੇ ਇੱਕ ਤੈਅ ਮਿਤੀ ਦਿੱਤੇ ਜਾਣ ਕਾਰਨ ਕਿਸਾਨਾਂ ਲ਼ਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਗਈ ਹੈ। ਉੱਥੇ ਹੀ 14 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਕਾਰਨ ਇਕਦਮ ਮਜਦੂਰਾਂ ਦੀ ਮੰਗ ਵਧੀ ਹੈ। ਪਰਵਾਸੀ ਮਜ਼ਦੂਰਾਂ ਦੀ ਆਮਦ ਘਟਣ ਕਾਰਨ ਜਿੱਥੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪਿੰਡਾਂ ਵਿਚਲੇ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਪੰਜ ਤੋਂ ਸੱਤ ਹਜ਼ਾਰ ਰੁਪਏ ਝੋਨੇ ਦੀ ਲਵਾਈ ਮੰਗੀ ਜਾ ਰਹੀ ਹੈ।



ਝੋਨੇ ਦੀ ਲਵਾਈ ਨੂੰ ਲੈ ਕੇ ਬਿਜਲੀ ਪਾਣੀ ਤੋਂ ਬਾਅਦ ਹੁਣ ਲੇਬਰ ਬਣੀ ਕਿਸਾਨਾਂ ਲਈ ਸਿਰਦਰਦੀ, ਜਾਣੋ ਵਜ੍ਹਾ

ਅੱਜ ਬਠਿੰਡਾ ਦੇ ਰੇਲਵੇ ਜੰਕਸ਼ਨ ਉੱਤੇ ਮਜ਼ਦੂਰਾਂ ਨੂੰ ਲੈਣ ਲਈ ਪਹੁੰਚੇ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਜਿੱਥੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਉੱਥੇ ਹੀ ਪਰਵਾਸੀ ਮਜ਼ਦੂਰਾਂ ਵੱਲੋਂ ਵੀ ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਦੀ ਮੰਗ ਕੀਤੀ ਜਾ ਰਹੀ ਹੈ। ਝੋਨੇ ਦੀ ਲਵਾਈ ਤੋਂ ਇਲਾਵਾ ਖਾਣ-ਪੀਣ ਦਾ ਸਾਮਾਨ ਮਜ਼ਦੂਰਾਂ ਨੂੰ ਵੱਖਰਾ ਦੇਣਾ ਪੈਂਦਾ ਹੈ। ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।




ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਮੰਗ ਰਹੇ ਹਨ ਝੋਨੇ ਦੀ ਲਵਾਈ :ਕਣਕ ਦਾ ਝਾੜ ਘੱਟ ਨਿਕਲਣ ਕਾਰਨ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਵਿਚਕਾਰ ਤੂੜੀ ਦੇ ਰੇਟਿੰਗ ਲੈ ਕੇ ਦੂਰੀਆਂ ਵਧੀਆਂ ਹਨ। ਉੱਥੇ ਹੀ ਪਿੰਡ ਪੱਧਰ ਉੱਤੇ ਮਜ਼ਦੂਰਾਂ ਵੱਲੋਂ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ। ਉੱਥੇ ਹੀ ਦੂਸਰੇ ਪਾਸੇ ਪਰਵਾਸੀ ਮਜ਼ਦੂਰਾਂ ਦੀ ਆਮਦ ਘੱਟ ਹੋਣ ਕਾਰਨ ਵੀ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਵਾਸੀ ਮਜ਼ਦੂਰਾਂ ਵੱਲੋਂ ਵੀ 400 ਤੋਂ 5000 ਰੁਪਏ ਪ੍ਰਤੀ ਏਕੜ ਸੁਣਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਉਨ੍ਹਾਂ ਤੋਂ ਝੋਨੇ ਦੀ ਲਵਾਈ ਦੀ ਲੇਬਰ ਹੀ ਨਹੀਂ ਦਿੱਤੀ ਜਾਣੀ।




ਪਰਵਾਸੀ ਮਜ਼ਦੂਰਾਂ ਨੂੰ ਲਿਜਾਣ ਵਾਸਤੇ ਪਿਛਲੇ ਇਕ ਹਫਤੇ ਤੋਂ ਕੱਟ ਰਹੇ ਹਨ ਰੇਲਵੇ ਸਟੇਸ਼ਨ ਦੇ ਚੱਕਰ :ਝੋਨੇ ਦੀ ਲਵਾਈ ਨੂੰ ਲੈ ਕੇ ਜਿੱਥੇ ਪਰਵਾਸੀ ਮਜ਼ਦੂਰਾਂ ਦੀ ਆਮਦ ਘਟਣ ਦਾ ਖਦਸ਼ਾ ਕਿਸਾਨਾਂ ਨੂੰ ਸਤਾ ਰਿਹਾ ਹੈ। ਉੱਥੇ ਹੀ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਕਿਸਾਨਾਂ ਵੱਲੋਂ ਲਗਾਤਾਰ ਬਠਿੰਡਾ ਰੇਲਵੇ ਸਟੇਸ਼ਨ ਦੇ ਚੱਕਰ ਕੱਟੇ ਜਾ ਰਹੇ ਹਨ ਤਾਂ ਜੋ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਨੂੰ ਆਪਣੇ ਨਾਲ ਲੈ ਜਾ ਸਕਣ। ਬਠਿੰਡਾ ਰੇਲਵੇ ਸਟੇਸ਼ਨ ਉੱਤੇ ਮਜ਼ਦੂਰ ਲੈਣ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਮਜ਼ਦੂਰਾਂ ਦੇ ਮੋਢੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਝੋਨੇ ਦੀ ਲਵਾਈ ਦਾ ਰੇਟ ਘੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਪਰਵਾਸੀ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਚਾਰ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨ ਮਾਯੂਸ ਨਜ਼ਰ ਆ ਰਹੇ ਹਨ। ਇੱਕ-ਦੋ ਥਾਂਵਾਂ ਤਾਂ ਕਿਸਾਨਾਂ ਨੂੰ ਮਜ਼ਦੂਰਾਂ ਦੀਆਂ ਮਿੰਨਤਾਂ ਕਰਦੇ ਵੀ ਦੇਖਿਆ ਗਿਆ।





ਝੋਨੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਚ ਮਜ਼ਦੂਰਾਂ ਨੇ ਪਾਏ ਮਤੇ:ਝੋਨੇ ਦੀ ਲਵਾਈ ਨੂੰ ਲੈ ਕੇ ਪਿੰਡਾਂ ਵਿਚਲੀ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਥੇ ਆਪਣੇ ਪੱਧਰ ਉੱਤੇ ਮਤੇ ਪਾਏ ਗਏ ਹਨ ਅਤੇ ਇਨ੍ਹਾਂ ਮਤਿਆਂ ਵਿਚ ਬਕਾਇਦਾ 5 ਤੋਂ 7 ਹਜ਼ਾਰ ਰੁਪਏ ਪ੍ਰਤੀ ਏਕੜ ਲੇਬਰ ਝੋਨੇ ਦੀ ਲਵਾਈ ਰੱਖੀ ਗਈ ਹੈ ਅਤੇ ਜੋ ਵੀ ਮਜ਼ਦੂਰ ਇਨ੍ਹਾਂ ਮਤਿਆਂ ਦੀ ਉਲੰਘਣਾ ਕਰੇਗਾ। ਉਸ ਨੂੰ ਬਕਾਇਦਾ ਜੁਰਮਾਨੇ ਦੀ ਪ੍ਰਵੀਜ਼ਨ ਵੀ ਰੱਖੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜੇ ਕਿਸਾਨਾਂ ਨੂੰ ਸਮੇਂ ਸਿਰ ਝੋਨੇ ਦੀ ਲਵਾਈ ਲਈ ਮਜ਼ਦੂਰ ਨਹੀਂ ਮਿਲਦੇ ਤਾਂ ਇਸ ਨਾਲ ਝੋਨੇ ਦੀ ਲਵਾਈ ਲੇਟ ਹੋਵੇਗੀ ਅਤੇ ਦੂਸਰੇ ਪਾਸੇ ਜੇਕਰ ਝੋਨੇ ਦੀ ਲਵਾਈ ਲੇਟ ਹੁੰਦੀ ਹੈ ਤਾਂ ਮੰਡੀਆਂ ਵਿੱਚ ਝੋਨਾ ਆਮਦ ਦੇਰੀ ਨਾਲ ਹੋਵੇਗੀ। ਜਿਸ ਨਾਲ ਮਾਸਟਰ ਵਧਣ ਦਾ ਖਦਸ਼ਾ ਬਣਿਆ ਰਹੇਗਾ ਜੇਕਰ ਮਾਸਟਰ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਨਾਲ ਸਰਕਾਰ ਅਤੇ ਕਿਸਾਨਾਂ ਵਿਚਕਾਰ ਸੰਘਰਸ਼ ਹੋਣ ਦੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ :ਝੋਨੇ ਦੀ ਬਿਜਾਈ ਦੇ ਪਹਿਲੇ ਦਿਨ ਹੀ ਕਈ ਮੁਸ਼ਕਿਲਾਂ ਨਾਲ ਜੂਝ ਰਿਹੈ ਕਿਸਾਨ, ਜਾਣੋ ਕਿਉਂ

ABOUT THE AUTHOR

...view details