ਬਠਿੰਡਾ: ਇੱਥੋਂ ਦੇ ਡੀਸੀ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ । ਯੂਨੀਅਨ ਦਾ ਕਹਿਣਾ ਹੈ ਕਿ ਸਵਾ ਸਾਲ ਬੀਤ ਗਏ ਹਨ ਪਰ ਸ਼ਹੀਦ ਜਗਸੀਰ ਸਿੰਘ ਤੇ ਬੇਟੇ ਨੁੰ ਅਜ ਤੱਕ ਨੋਕਰੀ ਨਹੀ ਦਿੱਤੀ ਹੈ । ਜਿਸ ਦੇ ਰੋਸ ਵਜੋਂ ਉਨ੍ਹਾਂ ਦੀ ਯੂਨੀਅਨ ਸਰਕਾਰ ਦੇ ਖ਼ਿਲਾਫ਼ ਆਪਣਾ ਰੋਸ ਪ੍ਰਦਰਸ਼ਨ ਕਰ ਰਹੀ ਹੈ ।
ਸਰਕਾਰ ਸ਼ਹੀਦ ਕਿਸਾਨ ਦੇ ਬੇਟੇ ਨੂੰ ਨਹੀਂ ਦੇ ਰਹੀ ਸਰਕਾਰੀ ਨੌਕਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖ਼ਿਲਾਫ਼ ਪੁਲੀਸ ਵੱਲੋਂ ਮਾਮਲੇ ਦਰਜ ਕੀਤੇ ਗਏ ਸਨ ,ਜਿਸ ਦੇ ਚਲਦੇ ਕਿਸਾਨਾਂ ਨੇ ਜੈਤੋ ਵਿਖੇ ਪੱਕਾ ਮੋਰਚਾ ਸਰਕਾਰ ਦੇ ਖ਼ਿਲਾਫ਼ ਲਗਾ ਦਿੱਤਾ ਸੀ।
ਸੀਨੀਅਰ ਮੀਤ ਪ੍ਰਧਾਨ ਦਾ ਕਹਿਣਾ ਹੈ ਕਿ ਜਗਸੀਰ ਸਿੰਘ ਦਾ ਕਰਜ਼ਾ ਅਤੇ ਹੋਰ ਆਰਥਿਕ ਸਹਾਇਤਾ ਦੇਣ ਵਾਲੀ ਗੱਲ ਬੇਸ਼ੱਕ ਸਰਕਾਰ ਨੇ ਮੰਨ ਲਈ ਹੈ ਪਰ ਮ੍ਰਿਤਕ ਜਗਸੀਰ ਸਿੰਘ ਦੇ ਬੇਟੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਉਨ੍ਹਾਂ ਦੀ ਯੂਨੀਅਨ ਨੂੰ ਬਕਾਇਦਾ ਸਰਕਾਰ ਵੱਲੋਂ ਲਾਰੇ ਲੱਪੇ ਹੀ ਲਗਾਏ ਜਾ ਰਹੇ ਹਨ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦਾ ਇਹੀ ਅੜੀਅਲ ਰਵੱਈਆ ਰਿਹਾ ਤਾਂ ਉਹ ਆਪਣੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ।
ਯੂਨੀਅਨ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਕਿਸਾਨਾਂ ਦੀ ਹਮਦਰਦ ਆਪਣੇ ਆਪ ਨੂੰ ਅਖਵਾ ਰਹੀ ਹੈ ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੈ। ਇਸ ਗੱਲ ਤੋਂ ਬਾਅਦ ਹੀ ਯੂਨੀਅਨ ਵੱਲੋਂ ਬਠਿੰਡਾ ਦੇ ਵਿੱਚ ਪੱਕਾ ਮੋਰਚਾ ਸਰਕਾਰ ਦੇ ਖ਼ਿਲਾਫ਼ ਲਗਾਇਆ ਹੋਇਆ ਹੈ ਜੋ ਕਿ ਚਲਦਾ ਰਹੇਗਾ ।