ਪੰਜਾਬ

punjab

ETV Bharat / city

ਨਕਲੀ ਚੇਅਰਮੈਨ ਬਣ ਕਰ ਰਿਹਾ ਸੀ ਅਧਿਕਾਰੀਆਂ ਨੂੰ ਗੁੰਮਰਾਹ, ਪੁਲਿਸ ਦੇ ਚੜ੍ਹਿਆ ਹੱਥੇ - ਤਲਵੰਡੀ ਸਾਬੋ ਨਕਲੀ ਚੇਅਰਮੈਨ

ਡੀਐਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਨੂੰ ਸਿਕਾਈਤ ਮਿਲੀ ਸੀ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਸਫਾਈ ਸੇਵਕ ਕਮਿਸਨ ਦਾ ਚੇਅਰਮੈਨ ਦੱਸ ਕੇ ਨਗਰ ਕੋਸਲ ਵਿੱਚ ਮੀਟਿੰਗ ਕਰ ਰਿਹਾ ਹੈ। ਨਕਲੀ ਚੇਅਰਮੈਨ ਨੇ ਆਪਣੇ ਉਪਰ ਲਗਾਏ ਸਾਰੇ ਦੋਸਾਂ ਨੂੰ ਗਲਤ ਦੱਸ ਰਿਹਾ ਹੈ। ਉਸ ਨੇ ਦੱਸਿਆਂ ਕਿ ਉਸ ਖ਼ਿਲਾਫ਼ ਜੋ ਵੀ ਪਹਿਲਾਂ ਮਾਮਲਾ ਦਰਜ ਹੋਇਆ ਸੀ, ਉਹ ਲੋਕ ਸਭਾ ਚੋਣ ਹੋਇਆ ਸੀ।

Talwandi Sabo police arrest fake sanitation chairman
ਨਕਲੀ ਚੇਅਰਮੈਨ ਬਣ ਕਰ ਰਿਹਾ ਸੀ ਅਧਿਕਾਰੀਆਂ ਨੂੰ ਗੁੰਮਰਾਹ, ਪੁਲਿਸ ਦੇ ਚੜ੍ਹਿਆ ਹੱਥੇ

By

Published : May 8, 2022, 7:51 AM IST

ਬਠਿੰਡਾ: ਤਲਵੰਡੀ ਸਾਬੋ ਪੁਲਿਸ ਨੇ ਇੱਕ ਨਕਲੀ ਚੇਅਰਮੈਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਆਪਣੇ ਆਪ ਨੂੰ ਸਫਾਈ ਸੇਵਕ ਕਮਿਸਨ ਦਾ ਚੇਅਰਮੈਨ ਦੱਸ ਰਿਹਾ ਹੈ। ਇੰਨਾ ਹੀ ਨਹੀ ਇਸ ਵਿਅਕਤੀ ਨੇ ਨਗਰ ਕੋਸਲ ਵਿੱਚ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਵੀ ਕੀਤੀ ਤੇ ਉਨ੍ਹਾਂ ਦੀਆਂ ਮੁਸਕਲਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਹੱਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਸ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦਾ ਮਾਮਲਾ ਦਰਜ ਹੈ ਤੇ ਇਹ ਸੰਗਰੂਰ ਤੋਂ 2019 ਵਿੱਚ ਲੋਕ ਸਭਾ ਦੀ ਅਜਾਦ ਚੋਣ ਵੀ ਲੜ ਚੁੱਕਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।



ਮਾਮਲੇ ਦੀ ਜਾਣਕਾਰੀ ਦਿੰਦਿਆ ਡੀਐਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਨੂੰ ਸਿਕਾਈਤ ਮਿਲੀ ਸੀ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਸਫਾਈ ਸੇਵਕ ਕਮਿਸਨ ਦਾ ਚੇਅਰਮੈਨ ਦੱਸ ਕੇ ਨਗਰ ਕੋਸਲ ਵਿੱਚ ਮੀਟਿੰਗ ਕਰ ਰਿਹਾ ਹੈ। ਇਸ ਵੱਲੋਂ ਅਧਿਕਾਰੀਆਂ ਨੂੰ ਵੀ ਫੋਨ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਉਹ ਵਿਅਕਤੀ ਜਾਲਸਾਜ ਨਿਕਲਿਆਂ ਜਿਸ ਨੂੰ ਪੁਲਿਸ ਨੇ ਆਪਣੇ ਕਾਬੂ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਉਸ ਪਾਸੋ ਕੁੱਝ ਵਿਜਟਿੰਗ ਕਾਰਡ ਵੀ ਮਿਲੇ ਹਨ ਜਿਸ ਵਿੱਚ ਆਪਣੇ ਆਪਣੇ ਨੂੰ ਸਫਾਈ ਸੇਵਕ ਕਮਿਸਨ ਦਾ ਚੇਅਰਮੈਨ ਦੱਸਿਆਂ।

ਨਕਲੀ ਚੇਅਰਮੈਨ ਬਣ ਕਰ ਰਿਹਾ ਸੀ ਅਧਿਕਾਰੀਆਂ ਨੂੰ ਗੁੰਮਰਾਹ, ਪੁਲਿਸ ਦੇ ਚੜ੍ਹਿਆ ਹੱਥੇ



ਦੂਜੇ ਪਾਸੇ ਫੜੇ ਗਏ ਨਕਲੀ ਚੇਅਰਮੈਨ ਨੇ ਆਪਣੇ ਉਪਰ ਲਗਾਏ ਸਾਰੇ ਦੋਸਾਂ ਨੂੰ ਗਲਤ ਦੱਸ ਰਿਹਾ ਹੈ। ਉਸ ਨੇ ਦੱਸਿਆਂ ਕਿ ਉਸ ਖ਼ਿਲਾਫ਼ ਜੋ ਵੀ ਪਹਿਲਾਂ ਮਾਮਲਾ ਦਰਜ ਹੋਇਆ ਸੀ, ਉਹ ਲੋਕ ਸਭਾ ਚੋਣ ਹੋਇਆ ਸੀ। ਉਸ ਨੇ ਕਿਹਾ ਕਿ ਉਹ ਸੰਗਰੂਰ ਤੋ ਅਜਾਦ ਲੋਕ ਸਭਾ ਚੋਣ ਵੀ ਲੜ ਚੁੱਕਾ ਹੈ।

ਇਹ ਵੀ ਪੜ੍ਹੋ:ਤਜਿੰਦਰ ਬੱਗਾ ਗ੍ਰਿਫ਼ਤਾਰੀ ਮਾਮਲਾ: ਮੁਹਾਲੀ ਅਦਾਲਤ ਦੇ ਫੈਸਲੇ 'ਤੇ ਹਾਈਕੋਰਟ ਨੇ ਲਗਾਈ ਰੋਕ

ABOUT THE AUTHOR

...view details