ਪੰਜਾਬ

punjab

ETV Bharat / city

summer Season: ਗਰਮੀ ਤੋਂ ਰਾਹਤ ਪਾਉਣ ਲਈ ਦਾਅ ’ਤੇ ਲਾਈ ਜਾਨ

ਬਠਿੰਡਾ ਦੀ ਸਰਹਿੰਦ ਕਨਾਲ ਨਹਿਰ ਵਿੱਚ ਡੁਬਕੀਆਂ ਲਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਕੋਈ ਵੱਡਾ ਹਾਦਸਾ ਵਾਪਰੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹਿਰ ਉੱਪਰ ਸਖ਼ਤੀ ਕਰਨ ਦੀ ਲੋੜ ਹੈ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਜੋ ਤਰੀਕਾ ਇਨ੍ਹਾਂ ਬੱਚਿਆਂ ਵੱਲੋਂ ਅਪਣਾਇਆ ਗਿਆ ਇਸ ਨੂੰ ਰੋਕਣ ਦੀ ਲੋੜ ਹੈ।

summer Season: ਗਰਮੀ ਤੋਂ ਰਾਹਤ ਪਾਉਣ ਲਈ ਦਾਅ ’ਤੇ ਲਾਈ ਜਾਨ
summer Season: ਗਰਮੀ ਤੋਂ ਰਾਹਤ ਪਾਉਣ ਲਈ ਦਾਅ ’ਤੇ ਲਾਈ ਜਾਨ

By

Published : Jun 11, 2021, 10:03 PM IST

ਬਠਿੰਡਾ: ਦਿਨੋਂ ਦਿਨ ਵਧ ਰਹੇ ਗਰਮੀ ਦੇ ਪ੍ਰਕੋਪ ਨੂੰ ਦੇਖਦਿਆਂ ਹੁਣ ਬੱਚਿਆਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਬਠਿੰਡਾ ਦੀ ਸਰਹਿੰਦ ਕਨਾਲ ਨਹਿਰ ਵਿੱਚ ਡੁਬਕੀਆਂ ਲਾਈਆਂ ਜਾ ਰਹੀਆਂ ਹਨ। ਜਦਕਿ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਤੋਂ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ। ਭਾਵੇਂ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ, ਪਰ ਪ੍ਰਸ਼ਾਸਨ ਦਾ ਨਹਿਰ ਵਿੱਚ ਨਹਾ ਰਹੇ ਲੋਕਾਂ ਪ੍ਰਤੀ ਰਵੱਈਆ ਹਾਲੇ ਵੀ ਨਰਮ ਹੀ ਜਾਪ ਰਿਹਾ ਹੈ।

summer Season: ਗਰਮੀ ਤੋਂ ਰਾਹਤ ਪਾਉਣ ਲਈ ਦਾਅ ’ਤੇ ਲਾਈ ਜਾਨ

ਇਹ ਵੀ ਪੜੋ: ਤੇਜ਼ ਹਨੇਰੀ ਬਣਿਆ ਕਾਲ, ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਛੋਟੇ-ਛੋਟੇ ਬੱਚੇ ਨਹਿਰ ਦੇ ਪੁਲ ਤੋਂ ਛਾਲਾਂ ਮਾਰ ਰਹੇ ਹਨ ਡੁਬਕੀਆਂ ਲਗਾਉਂਦੇ ਬੱਚੇ ਬਿੱਲਕੁਲ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਕੋਈ ਵੱਡਾ ਹਾਦਸਾ ਵਾਪਰੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹਿਰ ਉੱਪਰ ਸਖ਼ਤੀ ਕਰਨ ਦੀ ਲੋੜ ਹੈ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਜੋ ਤਰੀਕਾ ਇਨ੍ਹਾਂ ਬੱਚਿਆਂ ਵੱਲੋਂ ਅਪਣਾਇਆ ਗਿਆ ਇਸ ਨੂੰ ਰੋਕਣ ਦੀ ਲੋੜ ਹੈ।

ਇਹ ਵੀ ਪੜੋ: WEAPONS SMUGGLER: 48 ਪਿਸਤੌਲਾਂ ਸਣੇ ਇੱਕ ਨੌਜਵਾਨ ਕਾਬੂ

ABOUT THE AUTHOR

...view details