ਬਠਿੰਡਾ : ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ ਨੂੰ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਦੁਪਹਿਰ 1:42 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 06:41 ਵਜੇ ਖ਼ਤਮ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤ ਦੇ ਅਰੂਣਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਵਿਖਾਈ ਦਵੇਗਾ।
ਜੋਤਸ਼ ਸ਼ਾਸਤਰ ਦੇ ਮੁਤਾਬਕ ਸੂਰਜ ਗ੍ਰਹਿਣ ਦਾ ਮਨੁੱਖੀ ਜੀਵਨ ਤੇ ਬੇਹਦ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਠਿੰਡਾ ਤੋਂ ਜੋਤਸ਼ੀ ਵਿਕਰਮ ਕੁਮਾਰ ਨੇ ਦੱਸਿਆ ਕਿ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੋਹਾਂ ਹੀ ਕੀਰਿਆਵਾਂ ਦਾ ਮਨੁੱਖ ਦੇ ਜੀਵਨ 'ਚ ਤੇ ਵੱਖ-ਵੱਖ ਰਾਸ਼ੀਆਂ ਦੇ ਮੁਤਾਬਕ ਇਸ ਦਾ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਪੈਦਾ ਹੈ।
ਜੋਤਸ਼ੀ ਵਿਕਰਮ ਕੁਮਾਰ ਨੇ ਦੱਸਿਆ ਕਿ ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ, ਪਰ ਇਸ ਤੋਂ ਪਹਿਲਾਂ 26 ਮਈ ਨੂੰ ਚੰਦਰ ਗ੍ਰਹਿਣ ਹੋਇਆ ਸੀ। ਅਜਿਹੀ ਹਲਾਤਾਂ ਵਿੱਚ, ਜਦੋਂ 1 ਮਹੀਨੇ ਦੇ ਅੰਦਰ-ਅੰਦਰ ਦੋ ਵਾਰ ਗ੍ਰਹਿਣ ਹੋਣ ਨਾਲ ਵੱਖ-ਵੱਖ ਰਾਸ਼ੀਆਂ ਉੱਤੇ ਵੱਖਰੇ ਪ੍ਰਭਾਵ ਪੈਣਗੇ। ਖ਼ਾਸਕਰ ਵ੍ਰਿਸ਼ਭ ਤੇ ਕਰਕ ਰਾਸ਼ੀ ਦੇ ਲੋਕਾਂ ਨੂੰ ਸੂਰਜ ਗ੍ਰਹਿਣ ਦੇ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ।