ਪੰਜਾਬ

punjab

ETV Bharat / city

ਅਜੀਤ ਰੋਡ ਵਿਚ ਦਿਨ ਦਿਹਾੜੇ ਚੱਲੀ ਗੋਲੀ ,ਇਕ ਯੁਵਕ ਦੇ ਨਾਲ ਜਮ ਕੇ ਹੋਈ ਮਾਰਕੁੱਟ

ਬਠਿੰਡਾ ਦੇ ਅਜੀਤ ਨਗਰ ਵਿਖੇ ਦੋ ਧਿਰਾਂ ਵਿਚਾਲੇ ਆਪਸੀ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਦੇ ਮੁਤਾਬਕ ਇੱਕ ਕੁੜੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਘਟਨਾ ਵਾਪਰੀ ਹੈ।

ਕੁੜੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਚੱਲੀਆਂ ਗੋਲੀਆਂ
ਕੁੜੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਚੱਲੀਆਂ ਗੋਲੀਆਂ

By

Published : Dec 22, 2020, 8:22 PM IST

ਬਠਿੰਡਾ :ਸ਼ਹਿਰ ਦੇ ਅਜੀਤ ਨਗਰ ਇਲਾਕੇ 'ਚ ਦੋ ਧਿਰਾਂ ਵਿਚਾਲੇ ਆਪਸੀ ਆਪਸੀ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਲਾਇਨ ਬਠਿੰਡਾ ਦੇ ਪੁਲਿਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੀਤ ਨਗਰ ਵਿਖੇ ਗੋਲੀਆਂ ਚਲਾਏ ਜਾਣ ਸਬੰਧੀ ਸੂਚਨਾ ਮਿਲੀ ਸੀ। ਪੁਲਿਸ ਪਾਰਟੀ ਲੈ ਕੇ ਜਦ ਉਹ ਮੌਕੇ 'ਤੇ ਪੁੱਜੇ ਤਾਂ ਇੱਕ ਨੌਜਵਾਨ ਜ਼ਖਮੀ ਹਾਲਤ 'ਚ ਮਿਲਿਆ।

ਕੁੜੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਚੱਲੀਆਂ ਗੋਲੀਆਂ

ਜਾਣਕਾਰੀ ਮੁਤਾਬਕ ਇੱਕ ਕੁੜੀ ਅਜੀਤ ਨਗਰ 'ਚ ਟਿਊਸ਼ਨ ਪੜ੍ਹਨ ਆਉਂਦੀ ਸੀ। ਇਸ ਦੌਰਾਨ ਰੋਜ਼ਾਨਾ ਇੱਕ ਨੌਜਵਾਨ ਉਸ ਨਾਲ ਛੇੜਛਾੜ ਕਰਦਾ ਤੇ ਤੰਗ ਕਰਦਾ ਸੀ। ਕੁੜੀ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਬੀਤੇ ਦਿਨ ਜਦ ਜਦ ਲੜਕੀ ਮੁੜ ਪੜ੍ਹਨ ਆਈ ਤਾਂ ਉਕਤ ਨੌਜਵਾਨ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਦੇ ਪਰਿਵਾਰਕ ਮੈਂਬਰਾਂ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਗੋਲੀਆਂ ਵੀ ਚਲਾਇਆਂ , ਜਿਸ ਕਾਰਨ ਨੌਜਵਾਨ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪੁਲਿਸ ਨੇ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰਦਾਤ ਦੀ ਥਾਂ ਸਬੂਤ ਇੱਕਠੇ ਕੀਤੇ ਗਏ ਹਨ। ਇਸ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਵੱਲੋਂ ਪੀੜਤ ਧਿਰ ਦੀ ਸ਼ਿਕਾਇਕਤ ਮੁਤਾਬਕ ਦੋਹਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਗਈ।ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਤੇ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ।ਇਸ ਦੇ ਲਈ ਪੁਲਿਸ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ।

ABOUT THE AUTHOR

...view details