ਬਠਿੰਡਾ: ਖੇਤੀ ਕਾਨੂੰਨਾਂ ਦੇ ਨਾਲ ਬੀਜੇਪੀ ਦੇ ਆਗੂਆਂ ਦਾ ਵਿਰੋਧ ਜਾਰੀ ਹੈ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਥਾਨਕ ਅਮਰੀਕ ਸਿੰਘ ਰੋਡ 'ਤੇ ਮੀਟਿੰਗ ਲਈ ਪੁੱਜੇ ਤੇ ਉਨ੍ਹਾਂ ਨੂੰ ਉੱਥੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਦਾ ਵਿਰੋਧ ਰੋਕਣ ਲਈ ਬੈਰੀਕੇਡਿੰਗ ਕੀਤੀ ਗਈ। ਕਿਸਾਨਾਂ ਨੇ ਜਦੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਖਿੱਚ-ਧੂਹ ਹੀ ਹੋਈ। ਕਿਸਾਨਾਂ ਨੇ ਆਪਣਾ ਰੋਸ ਸਰਕਾਰ ਤੇ ਆਗੂਆਂ ਖ਼ਿਲਾਫ਼ ਨਾਅਰੇਬਾਜ਼ੀ ਕਰ ਜ਼ਾਹਰ ਕੀਤਾ।
ਮੰਤਰੀ ਚੱਲ ਰਹੇ ਕੋਝੀਆਂ ਚਾਲਾਂ
ਬਠਿੰਡਾ 'ਚ ਕਿਸਾਨਾਂ ਦੇ ਵਿਰੋਧ ਨੂੰ ਵੇਖ ਪਿਛਲੇ ਦਰਵਾਜਿਓਂ ਖਿਸਕੇ ਮਨੋਰੰਜਨ ਕਾਲੀਆ ਕਿਸਾਨ ਆਗੂ ਨੇ ਬੀਜੇਪੀ ਦੇ ਆਗੂਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੰਤਰੀ ਕੋਝੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਕਾਨੂੰਨ ਲੋਕਾਂ ਦੇ ਹਿੱਤ 'ਚ ਨਹੀਂ ਪਰ ਫਿਰ ਵੀ ਇਹ ਅੰਦਰਖਾਤੇ ਮੀਟਿੰਗਾਂ ਕਰਦੇ ਹਨ ਤੇ ਇਸਦੇ ਫਾਇਦੇ ਗਿਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਦੇਸ਼ ਵਿਰੋਧੀ ਬਿੱਲ ਹਨ।
ਹਕੂਮਤ ਕਰ ਰਹੀ ਮਾਹੌਲ ਖਰਾਬ
ਸਰਕਾਰ 'ਤੇ ਨਿਸ਼ਾਨ ਵਿੰਨ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਆਪਣੀ ਹੱਕੀ ਮੰਗਾਂ ਲਈ ਡੱਟੇ ਹਨ, ਉਨ੍ਹਾਂ 'ਤੇ ਸਰਕਾਰ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲਗਾ ਰਹੀ ਹੈ ਪਰ ਅਸਲ 'ਚ ਇਹ ਮਾਹੌਲ ਹਕੂਮਤ ਆਪ ਖ਼ਰਾਬ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁੰਡਿਆਂ ਦੀ ਰਾਖੀ ਸਰਕਾਰ ਆਪ ਕਰ ਰਹੀ ਹੈ।