ਬਠਿੰਡਾ: ਸ਼ਹਿਰ ਵਿੱਚ ਕਾਂਗਰਸੀ ਅਤੇ ਅਕਾਲੀਆਂ ਵੱਲੋਂ ਨਜ਼ਾਇਜ ਟੈਕਸ ਵਸੂਲੀ ਨੂੰ ਲੈ ਕੇ ਇੱਕ ਦੂਜੇ 'ਤੇ ਇਲਜ਼ਾਮ ਲਗਾਉਣਾ ਦਾ ਸਿਲਸਿਲਾ ਜਾਰੀ ਹੈ। ਕਾਂਗਰਸੀ ਆਗੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ 'ਤੇ ਲਾਏ ਸਨ। ਇਨ੍ਹਾਂ ਇਲਜ਼ਾਮਾਂ ਦੇ ਜਾਵਬ ਦਿੰਦੇ ਹੋਏ ਸਰੂਪ ਚੰਦ ਸਿੰਗਲਾ ਨੇ ਮੋੜਵਾਂ ਜਵਾਬ ਦਿੱਤਾ ਹੈ।
ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਿੰਗਲਾ ਨੇ ਕਿਹਾ ਕਿ ਜੈਜੀਤ ਜੌਹਲ ਜੋ ਇਲਜ਼ਾਮ ਉਨ੍ਹਾਂ 'ਤੇ ਲਗਾ ਰਹੇ ਹਨ, ਉਹ ਇਲਜ਼ਾਮ ਬਿਲਕੁਲ ਹੀ ਅਧਾਰਹੀਣ ਹਨ। ਉਨ੍ਹਾਂ ਕਿਹਾ ਕਿ ਜੋ ਗੁੰਡਾ ਟੈਸਕ ਬਠਿੰਡਾ ਸ਼ਹਿਰ ਵਿੱਚ ਵਸੂਲਿਆ ਜਾ ਰਿਹਾ ਹੈ, ਇਸ ਦੀ ਰਹਿਨੁਮਾਈ ਜੈਜੀਤ ਜੌਹਲ ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਜੌਹਲ ਦੀ ਅਗਵਾਈ ਦੇ ਅਧੀਨ ਬਠਿੰਡਾ ਵਿੱਚ ਕਈ ਤਰ੍ਹਾਂ ਦੇ ਨਜਾਇਜ਼ ਕਾਰੋਬਾਰ ਹੋ ਰਹੇ ਹਨ।