ਪੰਜਾਬ

punjab

ETV Bharat / city

ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ... - ਬਠਿੰਡਾ

ਬਠਿੰਡਾ 'ਚ ਸੈਲੂਨ ਮਾਲਕਾਂ ਨੇ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਿਆ ਜਾਵੇ। ਉਨ੍ਹਾਂ ਆਪਣੀ ਅਪੀਲ 'ਚ ਕਿਹਾ ਕਿ ਸੈਲੂਨ 'ਚ ਕੰਮ ਕਰਨ ਵਾਲੇ ਸਾਰੇ ਹੀ ਸਮਾਜਕ ਦੂਰੀ ਤੇ ਹੋਰ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਨਗੇ।

ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ
ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ

By

Published : May 20, 2020, 3:27 PM IST

ਬਠਿੰਡਾ: ਲੌਕਡਾਊਨ ਕਾਰਨ ਲੋਕਾਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਸੈਲੂਨ ਦੀਆਂ ਦੁਕਾਨਾਂ 'ਚ ਇਸ ਦਾ ਅਸਰ ਸਭ ਤੋਂ ਵੱਧ ਪੈ ਰਿਹਾ ਹੈ ਕਿਉਂਕਿ ਇਸ ਪੇਸ਼ੇ ਨਾਲ ਹਜ਼ਾਰਾਂ ਦੀ ਗਿਣਤੀ 'ਚ ਲੋਕ ਜੁੜੇ ਹੋਏ ਹਨ। ਹੁਣ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸੈਲੂਨ ਮਾਲਕਾ ਨੇ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਿਆ ਜਾਵੇ। ਉਨ੍ਹਾਂ ਆਪਣੀ ਅਪੀਲ 'ਚ ਕਿਹਾ ਹੈ ਕਿ ਸੈਲੂਨ 'ਚ ਕੰਮ ਕਰਨ ਵਾਲੇ ਸਾਰੇ ਹੀ ਸਮਾਜਕ ਦੂਰੀ ਤੇ ਹੋਰ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਨਗੇ।

ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ

ਸ਼ਹਿਰ ਦੀ ਮੈਟ੍ਰਿਕਸ ਸੈਲੂਨ ਦੇ ਸੰਚਾਲਕ ਪ੍ਰਦੀਪ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 500 ਤੋਂ ਵੱਧ ਪਰਿਵਾਰ ਇਸ ਕਿਤੇ ਨਾਲ ਜੁੜੇ ਹੋਏ ਹਨ ਅਤੇ ਸਾਰੇ ਹੀ ਦੁਕਾਨਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੱਖਰੇ-ਵੱਖਰੇ ਢੰਗ ਨਾਲ ਕਰਨਾ ਪੈ ਰਿਹਾ ਹੈ।

ਸੁਮਿਤ ਦਾ ਕਹਿਣਾ ਹੈ ਕਿ ਸਟਾਫ ਦੀ ਤਨਖ਼ਾਹ ਦੇਣੀ ਹੈ ਪਰ ਜੇਕਰ ਗ੍ਰਾਹਕ ਹੀ ਨਹੀਂ ਆਵੇਗਾ ਤਾਂ ਕਿਸ ਤਰ੍ਹਾਂ ਉਹ ਆਪਣੇ ਸਟਾਫ਼ ਨੂੰ ਤਨਖ਼ਾਹ ਦੇ ਸਕਣਗੇ। ਇਸ ਤੋਂ ਇਲਾਵਾ ਕਈ ਛੋਟੇ-ਵੱਡੇ ਖਰਚੇ ਹਨ ਜੋ ਕਿ ਸੈਲੂਨ ਸੰਚਾਲਕ 'ਤੇ ਹਰ ਮਹੀਨੇ ਪੈ ਰਹੇ ਹਨ।

ABOUT THE AUTHOR

...view details