ਪੰਜਾਬ

punjab

By

Published : Jan 4, 2022, 1:05 PM IST

ETV Bharat / city

ਪੰਜਾਬ ’ਚ ਰਾਤ ਦੇ ਕਰਫਿਊ ਨੂੰ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਚੁੁੱਕੇ ਸਵਾਲ

ਪੰਜਾਬ ਸਰਕਾਰ ਨੇ ਕੋਵਿਡ-19 ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ’ਚ ਨਾਈਟ ਕਰਫਿਊ ਲਗਾਉਣ (punjab imposed night curfew) ਦਾ ਐਲਾਨ ਕੀਤਾ ਹੈ। ਇਹ ਨਾਈਟ ਕਰਫਿਊ ਰਾਤ 10 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਲੱਗੇਗਾ। ਨਾਲ ਹੀ ਸੂਬੇ ਭਰ ਚ ਸਾਰੇ ਸਕੂਲ ਅਤੇ ਕਾਲਜਾਂ (school and collage closed amid covid 19 surge) ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ’ਚ ਰਾਤ ਦੇ ਕਰਫਿਊ ਨੂੰ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਚੁੁੱਕੇ ਸਵਾਲ
ਪੰਜਾਬ ’ਚ ਰਾਤ ਦੇ ਕਰਫਿਊ ਨੂੰ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਚੁੁੱਕੇ ਸਵਾਲ

ਬਠਿੰਡਾ: ਪੰਜਾਬ ਸਰਕਾਰ ਨੇ ਕੋਵਿਡ-19 ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ’ਚ ਨਾਈਟ ਕਰਫਿਊ ਲਗਾਉਣ (punjab imposed night curfew) ਦਾ ਐਲਾਨ ਕੀਤਾ ਹੈ। ਇਹ ਨਾਈਟ ਕਰਫਿਊ ਰਾਤ 10 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਲੱਗੇਗਾ। ਨਾਲ ਹੀ ਸੂਬੇ ਭਰ ਚ ਸਾਰੇ ਸਕੂਲ ਅਤੇ ਕਾਲਜਾਂ (school and collage closed amid covid 19 surge) ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਰਕਾਰ ਦੇ ਇਸ ਐਲਾਨ ਨੂੰ ਸਾਡੇ ਸਹਿਯੋਗੀ ਨੇ ਜਦੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਇਸ ਐਲਾਨ ਨੂੰ ਗ਼ਲਤ ਦੱਸਦੇ ਹੋਏ ਸਰਕਾਰ ਉਤੇ ਕਈ ਤਰ੍ਹਾਂ ਦੇ ਸੁਆਲ ਚੁੱਕੇ ਹਨ। ਸਕੂਲੀ ਵਿਦਿਆਰਥੀ ਨੇ ਕਿਹਾ ਕਿ ਹੁਣ ਫਿਰ ਸਰਕਾਰ ਸਕੂਲ ਬੰਦ ਕਰੇਗੀ ਸਾਡੇ ਵਿਦਿਆਰਥੀ ਵਰਗ ਦਾ ਪਹਿਲਾਂ ਵੀ ਲਗਪਗ ਡੇਢ ਸਾਲ ਖ਼ਰਾਬ ਹੋਇਆ ਸੀ।

ਪੰਜਾਬ ’ਚ ਰਾਤ ਦੇ ਕਰਫਿਊ ਨੂੰ ਲੈ ਕੇ ਆਮ ਲੋਕਾਂ ਨੇ ਸਰਕਾਰ 'ਤੇ ਚੁੁੱਕੇ ਸਵਾਲ

ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਸਾਲ ਮਿਹਨਤ ਕੀਤੀ ਸੀ ਪਰ ਹੁਣ ਇਸ ਐਲਾਨ ਨੇ ਸਾਡਾ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਕੂਲ ਬੰਦ ਹੋ ਸਕਦੇ ਹਨ, ਪਰ ਰਾਜਨੀਤਕ ਪਾਰਟੀਆਂ ਆਪਣੀਆਂ ਰੈਲੀਆਂ ਕਰ ਰਹੀਆਂ ਹਨ।

ਦੂਜੇ ਪਾਸੇ ਇਲਾਕਾ ਵਾਸੀ ਨੇ ਕਿਹਾ ਕਿ ਸਰਕਾਰ ਵਿਧਾਨ ਸਭਾ ਦੀਆਂ ਵੋਟਾਂ ਤਾਂ ਦੱਬ ਕੇ ਕਰ ਰਹੀ ਹੈ ਅਤੇ ਆਮ ਲੋਕਾਂ ਲਈ ਇਹਨਾਂ ਨੂੰ ਕਰੋਨਾ ਯਾਦ ਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਸਿੱਧਾ ਅਸਰ ਗ਼ਰੀਬਾਂ ਨੂੰ ਹੁੰਦਾ ਹੈ, ਇਸ ਨਾਲ ਗ਼ਰੀਬਾਂ ਦਾ ਰੋਜ਼ਗਾਰ ਖ਼ਤਮ ਹੁੰਦਾ ਹੈ।

ਇਹ ਵੀ ਪੜ੍ਹੋ:ਪੰਜਾਬ ’ਚ ਲੱਗਾ ਨਾਈਟ ਕਰਫਿਊ, ਸਕੂਲ-ਕਾਲਜ ਕੀਤੇ ਬੰਦ

ABOUT THE AUTHOR

...view details