ਚੰਡੀਗੜ੍ਹ: ਪੰਜਾਬ ਵਿੱਚ ਸਾਲ 2022 ਵਿੱਚ ਅਗਾਮੀ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਉਥੇ ਹੀ ਪਾਰਟੀਆਂ ਵੱਲੋਂ ਇੱਕ ਦੂਜੇ 'ਤੇ ਵਾਰ ਪਲਟਵਾਰ ਦਾ ਦੌਰ ਵੀ ਲਗਾਤਾਰ ਜਾਰੀ ਹੈ। ਅੱਜ ਅਸੀਂ ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖਰੇ ਉੱਤਰੇ ਜਾਂ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency)
ਜੇਕਰ ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਕਾਂਗਰਸ (Congress) ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਮੌਜੂਦਾ ਵਿਧਾਇਕ ਹਨ। ਇਸ ਸੀਟ 'ਤੇ ਮੁਕਾਬਲਾ ਦਿਲਚਸਪ ਹੋਵੇਗਾ, ਕਿਉਂਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰ ਇਸ ਸੀਟ 'ਤੇ ਖੜੇ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ :Punjab Assembly Election 2022: ਬਠਿੰਡਾ ਦਿਹਾਤੀ ਦੀ ਰਾਖਵੀਂ ਸੀਟ ਤੋਂ ਕੌਣ ਜਿੱਤੇਗਾ ਚੋਣ ਦੰਗਲ, ਜਾਣੋਂ ਇਥੋਂ ਦਾ ਸਿਆਸੀ ਹਾਲ..
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency) ’ਤੇ 86.27 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਵਿਧਾਇਕ ਚੁਣੇ ਗਏ ਸਨ। ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ (Sikander Singh Maluka) ਨੂੰ ਹਰਾਇਆ ਸੀ।
ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਨੂੰ ਸਭ ਤੋਂ ਵੱਧ 55,269 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ (Sikander Singh Maluka) ਨੂੰ 44,884 ਵੋਟਾਂ ਤੇ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਮਨਜੀਤ ਸਿੰਘ ਸਿੱਧੂ (Manjit Singh Sidhu) ਨੂੰ 32,693 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 40.59 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ 32.96 ਫੀਸਦ ਤੇ ਆਮ ਆਦਮੀ ਪਾਰਟੀ (Aam Aadmi Party) ਨੂੰ 24.01 ਫੀਸਦ ਵੋਟ ਸ਼ੇਅਰ ਰਿਹਾ ਸੀ।
ਇਹ ਵੀ ਪੜ੍ਹੋ :Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਹੈ ਬਠਿੰਡਾ ਸ਼ਹਿਰੀ ਸੀਟ,ਜਾਣੋ ਇਥੋਂ ਦਾ ਸਿਆਸੀ ਹਾਲ...
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency) ’ਤੇ 87.31 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ (Sikander Singh Maluka) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 58,141 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ (Congress) ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਨੂੰ 53,005 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪਲ ਪਾਰਟੀ ਆਫ ਪੰਜਾਬ (PPOP) ਦੇ ਉਮੀਦਵਾਰ ਲਖਵੀਰ ਸਿੰਘ (Lakhvir Singh) ਨੂੰ 10,065 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਰਾਮਪੁਰਾ ਫੂਲ ਵਿਧਾਨ ਸਭਾ ਸੀਟ (Rampura Phul assembly constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 45.80 ਫੀਸਦ ਸੀ, ਜਦਕਿ ਕਾਂਗਰਸ (Congress) ਦਾ 41.76 ਫੀਸਦ ਸੀ ਅਤੇ ਪੀਪਲ ਪਾਰਟੀ ਆਫ ਪੰਜਾਬ (PPOP) ਦਾ 7.93 ਵੋਟ ਸ਼ੇਅਰ ਸੀ।
ਹਲਕਾ ਰਾਮਪੁਰਾ ਫੂਲ (Rampura Phul Assembly Constituency) ਦਾ ਸਿਆਸੀ ਸਮੀਕਰਨ
ਜੇਕਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ (Rampura Phul Assembly Constituency) ਦੇ ਮੌਜੂਦਾ ਸਮੀਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਲਈ ਜਿੱਤ ਦੀ ਰਾਹ ਸੌਖੀ ਨਹੀਂ ਹੋਵੇਗੀ। ਇਸ ਵਾਰ ਕਿਸਾਨਾਂ ਵਲੋਂ ਵੀ ਆਪਣਾ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਹੈ, ਜੋ ਚੋਣ ਸਮੀਕਰਨਾਂ 'ਚ ਵੱਡਾ ਫੇਰਬਦਲ ਕਰੇਗਾ।
ਇਸ ਵਾਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਸਿਕੰਦਰ ਸਿੰਘ ਮਲੂਕਾ (Sikander Singh Maluka) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦਕਿ ਉਹ ਪਹਿਲਾਂ ਮੰਗ ਕਰਦੇ ਸਨ ਕਿ ਉਨ੍ਹਾਂ ਦੇ ਬੇਟੇ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਜਾਵੇ, ਪਰ ਬਾਅਦ 'ਚ ਉਨ੍ਹਾਂ ਨੂੰ ਮਨਾ ਲਿਆ ਗਿਆ। ਇਸ ਲਈ ਉਨ੍ਹਾਂ ਨੂੰ ਆਪਣੇ ਪ੍ਰਚਾਰ ਲਈ ਖੁੱਲ੍ਹ ਸਮਾਂ ਮਿਲ ਗਿਆ ਹੈ।
ਆਮ ਆਦਮੀ ਪਾਰਟੀ (Aam Aadmi Party) ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਪੰਜਾਬੀ ਗਾਇਕ ਬਲਕਾਰ ਸਿੱਧੂ (Balkar Sidhu) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਦੱਸ ਦਈਏ ਕਿ ਬਲਕਾਰ ਸਿੱਧੂ ਨੇ 2017 ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਦਾ ਪੱਲਾ ਫੜ ਲਿਆ ਸੀ ਪਰ ਮੁੜ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਇਸ ਲਈ ਹੋ ਸਕਦਾ ਕਿ ਕਈ ਵਰਕਰਾਂ ਦੀ ਨਾਰਾਜ਼ਗੀ ਦਾ ਵੀ ਉਨ੍ਹਾਂ ਨੂੰ ਸਾਹਮਣਾ ਕਰਨਾ ਪਵੇ।
ਕਾਂਗਰਸ (Congress) ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਟਿਕਟ ਦਾ ਐਲਾਨ ਨਹੀਂ ਹੋਇਆ ਪਰ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ (Gurpreet Singh Kangar) ਹਨ, ਪਰ ਮੁੱਖ ਮੰਤਰੀ ਚੰਨੀ ਆਉਣ ਤੋਂ ਬਾਅਦ ਜਦੋਂ ਕੈਬਨਿਟ ਫੇਰਬਦਲ ਹੋਇਆ ਤਾਂ ਉਨ੍ਹਾਂ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕਾਂਗੜ ਦੇ ਜਵਾਈ ਨੂੰ ਨੌਕਰੀ ਮਿਲਣ ਕਾਰਨ ਵੀ ਉਹ ਚਰਚਾ 'ਚ ਰਹੇ। ਇਸ ਲਈ ਵੱਡਾ ਸਵਾਲ ਹੁੰਦਾ ਹੈ ਕਿ ਕਾਂਗਰਸ ਇਸ ਵਾਰ ਮੁੜ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਜਾਂ ਨਵਾਂ ਉਮੀਦਵਾਰ ਖੜਾ ਕਰਦੀ ਹੈ।
ਇਸ ਦੇ ਨਾਲ ਹੀ ਜੇਕਰ ਪੰਜਾਬ ਲੋਕ ਕਾਂਗਰਸ (Punjab Lok Congress) ਅਤੇ ਭਾਜਪਾ (BJP) ਦੀ ਗੱਲ ਕੀਤੀ ਕਾਵੇ ਤਾਂ ਹੁਣ ਤੱਕ ਦੋਵਾਂ ਪਾਰਟੀਆਂ ਵਲੋਂ ਆਪਣੇ ਪੱਤੇ ਨਹੀਂ ਖੋਲੇ ਗਏ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਲੋਂ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ :Punjab Assembly Election 2022 : ਕੀ ਭੁੱਚੋਂ ਮੰਡੀ ਦੀ ਰਾਖਵੀਂ ਸੀਟ 'ਤੇ ਕਾਂਗਰਸ ਮਾਰ ਸਕੇਗੀ ਹੈਟ੍ਰਿਕ, ਜਾਣੋਂ ਇਥੋਂ ਦਾ ਸਿਆਸੀ ਹਾਲ..