ਬਠਿੰਡਾ: ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੀ ਵੱਲੋਂ ਅੱਜ ਸ਼ਹਿਰ ਦੀ ਫਾਇਰ ਬ੍ਰਿਗੇਡ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਬੱਚੇ ਨੂੰ ਐੱਚਆਈਵੀ ਪਾਜਿਟਿਵ ਖ਼ੂਨ ਚੜ੍ਹਾ ਦਿੱਤਾ ਗਿਆ ਸੀ ਜੋ ਕਿ ਪਹਿਲਾਂ ਤੋਂ ਹੀ ਥੈਲੇਸੀਮੀਆ ਨਾਲ ਪੀੜਤ ਸੀ।
ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਇੱਕ ਸਾਥੀ ਸੁਰੇਸ਼ ਕੁਮਾਰ ਸਿਵਲ ਹਸਪਤਾਲ ਦੇ ਐੱਸਐੱਮਓ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਸਾਥੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਉੱਪਰ ਇੱਕ ਮੁਕੱਦਮਾ ਵੀ ਦਾਇਰ ਕਰਵਾ ਦਿੱਤਾ। ਇਸ ਮੁਕੱਦਮੇ ਨੂੰ ਰੱਦ ਕਰਾਉਣ ਲਈ ਸ਼ਹਿਰ ਦੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਇਕੱਠੀਆਂ ਹੋ ਕੇ ਫਾਇਰ ਬ੍ਰਿਗੇਡ ਦੇ ਦਫ਼ਤਰ ਬਾਹਰ ਰੋਸ ਧਰਨਾ ਲਗਾ ਰਹੇ ਹਨ।