ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੁਲਿਸ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਦੇ ਕਤਲਕਾਂਡ ਸਮੇਂ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਭਾਲ ਕਰ ਰਹੀ ਹੈ। ਜਿਸ ਦੇ ਲਈ ਉਨ੍ਹਾਂ ਵੱਲੋਂ ਪੈਟਰੋਲ ਪੰਪ ’ਤੇ ਮਿਲੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੀ ਡਬਵਾਲੀ ਰੋਡ ਰਾਸ਼ਟਰੀ 54 ਰਾਜਮਾਰਗ ’ਤੇ 19 ਮਈ 2022 ਨੂੰ ਰਾਤ ਦੇ ਕਰੀਬ 8:45 ਵਜੇ ’ਤੇ ਇੱਕ ਫਾਰਚਿਊਨਰ ਗੱਡੀ ਨੇ ਪੈਟਰੋਲ ਪੰਪ ਤੋਂ 2510 ਰੁਪਏ ਦਾ ਡੀਜਲ ਪਵਾਇਆ ਸੀ। ਗੱਡੀ ਚ 4 ਲੋਕ ਸਵਾਰ ਸੀ। ਜਿਨ੍ਹਾਂ ’ਤੇ ਲੁਧਿਆਣਾ ਤੋਂ ਆਏ ਹੋਏ ਇੱਕ ਵਿਅਕਤੀ ਵੱਲੋਂ ਬਠਿੰਡਾ ਚ ਹਥਿਆਰ ਦਿੱਤੇ ਜਾਣ ਦਾ ਖਦਸ਼ਾ ਹੈ। ਫਿਲਹਾਲ ਪੁਲਿਸ ਉਸ ਹੀ ਗੱਡੀ ਦੀ ਭਾਲ ਕਰ ਰਹੀ ਹੈ। ਉੱਥੇ ਹੀ ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ’ਚ ਗੱਡੀ ਦੇ ਅੰਦਰ ਬੈਠੇ ਹੋਏ ਲੋਕ ਵੀ ਨਜਰ ਆ ਰਹੇ ਹਨ। ਉਨ੍ਹਾਂ ਦੀ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।