ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਤਲਵੰਡੀ ਸਾਬੋ ਥਾਣੇ ਦੇ ਇੰਚਾਰਜ ਅਵਤਾਰ ਸਿੰਘ ਅਤੇ ਏਐੱਸਆਈ ਬੂਟਾ ਸਿੰਘ ਵੱਲੋਂ ਬੀਤੀ ਪੱਚੀ ਮਈ ਨੂੰ ਚੌਕ ਵਿੱਚ ਖੜ੍ਹੇ ਫਰੂਟ ਰੇਹੜੀ ਲਗਾਉਣ ਵਾਲੇ ਨੂੰ ਥੱਪੜ ਜੜ ਦਿੱਤੇ ਗਏ।
ਪੁਲਿਸ ਮੁਲਾਜ਼ਮਾਂ ਵਲੋਂ ਸਖ਼ਤੀ ਵਰਤਦਿਆਂ ਰੇਹੜੀ ਚਾਲਕ ਦੇ ਥੱਪਪੜ ਮਾਰੇ ਗਏ ਕਿਉਂਕਿ ਉਹ ਤਿੰਨ ਵਜੇ ਤੱਕ ਫਰੂਟ ਰੇਹੜੀ ਲਗਾਈ ਖੜ੍ਹਾ ਸੀ। ਜਦੋਂ ਕਿ ਸਰਕਾਰ ਦੀਆਂ ਹਦਾਇਤਾਂ ਮਾਰਕੀਟ ਖੁੱਲ੍ਹਣ ਦੀਆਂ ਦੋ ਵਜੇ ਤੱਕ ਸਨ। ਇਸ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਐਕਸ਼ਨ ਲੈਂਦਿਆਂ ਥਾਣਾ ਮੁਖੀ ਅਵਤਾਰ ਸਿੰਘ ਅਤੇ ਏਐੱਸਆਈ ਬੂਟਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।