ਬਠਿੰਡਾ:ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨ ਲਗਾਤਾਰ ਦਿੱਲੀ ਦੀ ਹੱਦਾਂ ’ਤੇ ਬੈਠ ਸੰਘਰਸ਼ ਕਰ ਰਹੇ ਹਨ। ਉਥੇ ਹੀ ਪੰਜਾਬ ’ਚੋਂ ਵੀ ਆਏ ਦਿਨੀਂ ਕਿਸਾਨ ਕਿਸਾਨਾਂ ਦਾ ਸਾਥ ਦੇਣ ਲਈ ਜਾ ਰਹੇ ਹਨ। ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਤੋਂ ਲੱਖਾ ਸਿਧਾਣਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਲੈ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਇਕੱਠੇ ਹੋਏ ਨੌਜਵਾਨਾਂ ਨੇ ਅਰਦਾਸ ਕੀਤੀ ਤੇ ਦਿੱਲੀ ਵੱਲ ਰਵਾਨਾ ਹੋਏ।
ਦਿੱਲੀ ’ਚ 26 ਜਨਵਰੀ ਤੋਂ ਪਹਿਲਾਂ ਵਾਲਾ ਮਾਹੌਲ ਬਣਾਉਣ ਦੀ ਲੋੜ: ਲੱਖਾ ਸਿਧਾਣਾ ਇਹ ਵੀ ਪੜੋ: ਮਨੁੱਖਤਾ ਦੀ ਸੱਚੀ ਸੇਵਾ, ਇਸ ਸਖਸ਼ ਨੇ ਸੇਲ 'ਤੇ ਲਾਈ ਆਪਣੀ ਕਾਰ
ਲੱਖਾ ਸਿਧਾਣਾ ਨੇ ਕਿਹਾ ਕਿ ਸਾਨੂੰ ਦਿੱਲੀ ’ਚ 26 ਜਨਵਰੀ ਤੋਂ ਪਹਿਲਾਂ ਵਾਲਾ ਮਾਹੌਲ ਬਣਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਦਿੱਲੀ ’ਚ ਪਹਿਲਾਂ ਵਾਂਗ ਇਕੱਠ ਕਰਨ ਦੀ ਲੋੜ ਹੈ। ਇਸ ਦੇ ਨਾਲ ਲੱਖਾ ਸਿਧਾਣਾ ਨੇ ਕਿਹਾ ਕਿ ਜੋ ਲੋਕ ਘਰਾਂ ’ਚ ਬੈਠ ਗਏ ਹਨ ਉਹ ਮੁੜ ਦਿੱਲੀ ਦਾ ਰੁਖ ਕਰਨ ਤਾਂ ਜੋ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਉਹਨਾਂ ਨੇ ਕਿਹਾ ਕਿ ਜੇਕਰ ਇਹ ਕਾਨੂੰਨ ਰੱਦ ਹੋ ਗਏ ਤਾਂ ਪੰਜਾਬ ਤਬਾਹ ਹੋ ਜਾਵੇਗਾ।
ਇਸ ਮੌਕੇ ਲੱਖਾ ਸਿਧਾਣਾ ਦੁਆਰਾ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਹਰ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਜੋ ਯੋਗਦਾਨ ਕਿਸਾਨ ਅੰਦੋਲਨ ’ਚ ਰੂਪੋਸ਼(ਅੰਡਰ ਗ੍ਰਾਊਡ) ਹੋਣ ਦੇ ਦੌਰਾਨ ਪਾ ਸਕਦੇ ਹਨ ਉਹ ਜੇਲ੍ਹ ਵਿੱਚ ਜਾਣ ਤੋਂ ਬਾਅਦ ਨਹੀਂ ਪਾ ਸਕਦੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਾਬਤੇ ’ਚ ਰਹਿ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਅਤੇ ਆਪਣਾ ਬਣਦਾ ਯੋਗਦਾਨ ਪਾਉਣ।
ਇਹ ਵੀ ਪੜੋ: ਮਾੜੇ ਪ੍ਰਬੰਧਾਂ ਕਾਰਨ 6 ਦਿਨਾਂ ਤੋਂ ਮੰਡੀ ’ਚ ਰੁਲ ਰਿਹਾ ਓਲੰਪੀਅਨ ਸਵਰਨ ਵਿਰਕ