ਬਠਿੰਡਾ : ਸ਼ਹਿਰ ਵਿੱਚ ਇੱਕ 22 ਸਾਲਾ ਲੜਕੀ ਨਾਲ ਗੈਂਗਰੇਪ ਮਾਮਲੇ 'ਚ ਨੈਸ਼ਨਲ ਕਮਿਸ਼ਨ ਆਫ਼ ਵੂਮੈਨ ਨੇ ਐਕਸ਼ਨ ਲੈਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਪੂਰੀ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਨੈਸ਼ਨਲ ਕਮਿਸ਼ਨ ਆਫ਼ ਵੂਮੈਨ ਦੀ ਮੈਂਬਰ ਸ਼ਿਆਮ ਆਲਾ.ਐਸ.ਕੁੰਦਰ ਨੇ ਇਸ ਨਾਲ ਸਬੰਧਤ ਪ੍ਰੈਸ ਕਾਨਫਰੰਸ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪੀੜਤਾ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਠਿੰਡਾ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨਾਲ ਇਸ ਮਾਮਲੇ ਬਾਰੇ ਗੱਲਬਾਤ ਕਰਕੇ ਜਾਂਚ ਕਰਨ ਦੇ ਨਿਰਦੇਸ਼ ਕਰ ਦਿੱਤੇ ਹਨ।ਉਨ੍ਹਾਂ ਨੇ ਪੁਲਿਸ ਵੱਲੋਂ ਪੀੜਤਾ ਨੂੰ ਸੁਰੱਖਿਆ ਮੁਹਇਆ ਕਰਵਾਉਣ ਅਤੇ ਬਣਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਗੈਂਗਰੇਪ ਮਾਮਲੇ 'ਚ ਨੈਸ਼ਨਲ ਕਮਿਸ਼ਨ ਆਫ਼ ਵੂਮੈਨ ਵੱਲੋਂ ਜਾਂਚ ਦੇ ਨਿਰਦੇਸ਼ ਜਾਰੀ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿ ਪੀੜਤਾ ਲੜਕੀ ਜਨਵਰੀ ਵਿੱਚ ਗੁੰਮ ਹੋਈ ਸੀ ਅਤੇ ਮਾਰਚ ਵਿੱਚ ਉਸ ਨਾਲ ਗੈਂਗਰੇਪ ਦੀ ਘਟਨਾ ਵਾਪਰਦੀ ਹੈ। ਇਹ ਬੇਹਦ ਸ਼ਰਮਨਾਕ ਘਟਨਾ ਹੈ। ਜਨਵਰੀ ਵਿੱਚ ਪੀੜਤਾ ਦੀ ਮਾਂ ਵੱਲੋਂ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਨਾ ਲੈਂਣ ਅਤੇ ਜਾਂਚ ਵਿੱਚ ਦੇਰੀ ਕਰਨਾ ਗ਼ਲਤ ਹੈ। ਇਸ ਪੂਰੇ ਮਾਮਲੇ ਦੀ ਜਾਂਚ ਦਾ ਕੰਮ ਸ਼ਹਿਰ ਦੇ ਡੀਐਸਪੀ ਨੂੰ ਸੌਪਿਆ ਗਿਆ ਹੈ। ਇਸ ਤੋਂ ਇਲਾਵਾ ਦੋ ਦਿਨਾਂ ਦੇ ਅੰਦਰ ਪੀੜਤਾ ਦੀ ਮੈਡੀਕਲ ਰਿਪੋਰਟ ਦਿੱਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ। ਪੀੜਤਾ ਦੇ ਪਿਤਾ ਦੀ ਇਸ ਮਾਮਲੇ ਚ ਸ਼ਮੂਲੀਅਤ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਲੋਕਾਂ ਸਮੇਤ ਪੀੜਤਾ ਦੇ ਪਿਤਾ ਦੀ ਤੁਰੰਤ ਗ੍ਰਿਫ਼ਤਾਰੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਾਮਲੇ ਹੋਣਾ ਚਿੰਤਾ ਦਾ ਵਿਸ਼ਾ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਉੱਤੇ ਇਥੇ ਦੀ ਵਿਧਾਇਕ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਪੀੜਤਾ ਲਈ ਇਨਸਾਫ ਦਿਲਾਏ ਜਾਣ ਦੀ ਗੱਲ ਕਹੀ ਸੀ। ਇਸ ਮਾਮਲੇ ਵਿੱਚ ਉਨ੍ਹਾਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੇ ਕਰੀਬੀ ਉੱਤੇ ਗੈਂਗਰੇਪ ਦੇ ਇਲਜ਼ਾਮ ਲਗਾਏ ਸਨ।