ਪੰਜਾਬ

punjab

ETV Bharat / city

ਬਿਜਲੀ ਦਾ ਝਟਕਾ ਲੱਗਣ ਨਾਲ ਨਗਰ ਨਿਗਮ ਕਰਮਚਾਰੀ ਹੋਇਆ ਜ਼ਖ਼ਮੀ - employee injured by electricity current in bathinda

ਬਿਜਲੀ ਦੀ ਮੁਰੰਮਤ ਕਰਦੇ ਸਮੇਂ ਨਗਰ ਨਿਗਮ ਬਠਿੰਡਾ ਦੇ ਬਿਜਲੀ ਕਰਮਚਾਰੀ ਕਰੰਟ ਲੱਗਣ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

municipal council employee injured by electricity current in bathinda
ਬਿਜਲੀ ਦਾ ਝਟਕਾ ਲੱਗਣ ਨਾਲ ਨਗਰ ਨਿਗਮ ਕਰਮਚਾਰੀ ਹੋਇਆ ਜ਼ਖ਼ਮੀ

By

Published : Mar 20, 2020, 2:38 AM IST

ਬਠਿੰਡਾ: ਬਿਜਲੀ ਦੀ ਮੁਰੰਮਤ ਕਰਦੇ ਸਮੇਂ ਨਗਰ ਨਿਗਮ ਬਠਿੰਡਾ ਦੇ ਬਿਜਲੀ ਕਰਮਚਾਰੀ ਕਰੰਟ ਲੱਗਣ ਨਾਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਨਗਰ ਨਿਗਮ ਦੇ ਸਫਾਈ ਕਰਮਚਾਰੀ ਪ੍ਰਧਾਨ ਵੀਰਭਾਨ ਨੇ ਦੱਸਿਆ ਕਿ ਉਹ ਜਦੋਂ ਆਪਣੇ ਦਫ਼ਤਰ ਵਿੱਚ ਬੈਠਾ ਸੀ ਤਾਂ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਦਾ ਧਮਾਕਾ ਹੋਇਆ ਜਿਸ ਤੋਂ ਬਾਅਦ ਨਗਰ ਨਿਗਮ ਦੇ ਸਾਰੇ ਅਧਿਕਾਰੀ ਦਫ਼ਤਰ ਵਿੱਚੋਂ ਬਾਹਰ ਆ ਗਏ ਅਤੇ ਵੇਖਿਆ ਕਿ ਉਨ੍ਹਾਂ ਦਾ ਬਿਜਲੀ ਕਰਮਚਾਰੀ ਸ਼ਸ਼ੀ ਕੁਮਾਰ ਗੰਭੀਰ ਰੂਪ ਨਾਲ ਬਿਜਲੀ ਦਾ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਦੁਰਘਟਨਾਗ੍ਰਸਤ ਹੋ ਗਿਆ।

ਵੇਖੋ ਵੀਡੀਓ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਲੈ ਕੇ 19 ਮਾਰਚ ਦਾ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

ਮੌਕੇ ਦੇ ਗਵਾਹ ਨਗਰ ਨਿਗਮ ਦੇ ਸੁਰੱਖਿਆ ਕਰਮਚਾਰੀ ਨੇ ਦੱਸਿਆ ਕਿ ਸ਼ਸ਼ੀ ਕੁਮਾਰ ਨਗਰ ਨਿਗਮ ਦਾ ਲੰਬੇ ਸਮੇਂ ਤੋਂ ਬਿਜਲੀ ਦਾ ਕੰਮ ਕਰ ਰਿਹਾ ਹੈ ਪਰ ਪਤਾ ਨਹੀਂ ਕਿਸ ਤਰੀਕੇ ਨਾਲ ਤੇ ਕਿਵੇਂ ਦੁਰਘਟਨਾ ਵਾਪਰੀ ਕਿ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ੱਸ਼ੀ ਕੁਮਾਰ ਬਿਜਲੀ ਦਾ ਕੰਮ ਕਰ ਰਹੇ ਸੀ ਤਾਂ ਅਚਾਨਕ ਇੱਕ ਧਮਾਕਾ ਹੋਇਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਪਰ ਕਿਸ ਪ੍ਰਕਾਰ ਦੀ ਇਹ ਅਣਗਹਿਲੀ ਹੈ ਇਸ ਦੇ ਬਾਰੇ ਕਹਿਣਾ ਮੁਸ਼ਕਿਲ ਹੈ।

ABOUT THE AUTHOR

...view details