ਬਠਿੰਡਾ: ਰਿਸ਼ਤਿਆਂ ਨੂੰ ਸ਼ਰਮਸਾਰ ਕਰਦਿਆਂ ਇੱਕ ਕਲਯੁਗੀ ਮਾਂ ਨੇ ਆਪਣੀ ਹੀ ਨਬਾਲਿਗ ਧੀ ਵੇਚ ਦਿੱਤੀ। ਇਸ ਮਾਮਲੇ 'ਚ ਪੁਲਿਸ ਨੇ ਪੀੜਤਾ ਤੇ ਉਸ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ 6 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਕਲਯੁਗੀ ਮਾਂ ਨੇ ਵੇਚੀ ਆਪਣੀ ਹੀ ਨਬਾਲਗ ਧੀ, 6 ਮੁਲਜ਼ਮ ਗ੍ਰਿਫ਼ਤਾਰ - 6 ਮੁਲਜ਼ਮ ਗ੍ਰਿਫ਼ਤਾਰ
ਬਠਿੰਡਾ 'ਚ ਰਿਸ਼ਤੀਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਕਲਯੁਗੀ ਮਾਂ ਨੇ ਆਪਣੀ ਹੀ ਨਬਾਲਗ ਧੀ ਨੂੰ ਵੇਚ ਦਿੱਤਾ ਹੈ। ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹਏ ਐਸਆਈ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਮੁਤਾਬਕ ਉਸ ਦੀ ਮਾਂ ਨੇ ਉਸ ਨੂੰ ਇੱਕ ਲੜਕੇ ਨੂੰ ਵੇਚ ਦਿੱਤਾ ਸੀ। ਉਹ ਲੜਕਾ ਪੀੜਤਾ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਗਿਆ। 2 ਦਿਨਾਂ ਤੋਂ ਬਾਅਦ ਉਹ ਉਸ ਨੂੰ ਵਾਪਸ ਬਠਿੰਡਾ ਛੱਡ ਗਿਆ। ਇਸ ਤੋਂ ਬਾਅਦ ਪੀੜਤਾ ਦੀ ਮਾਂ ਨੇ ਉਸ ਨੂੰ 2 ਹੋਰ ਮੁੰਡਿਆਂ ਨੂੰ ਵੇਚ ਦਿੱਤੇ ਤੇ ਉਸ ਨੂੰ ਆਪਣੇ ਨਾਲ ਸਰਦੂਲਗੜ੍ਹ ਲੈ ਗਏ, ਜਿਥੇ ਕਈ ਦਿਨਾਂ ਤੱਕ ਉਹ ਉਸ ਨਾਲ ਜ਼ਬਰ-ਜਨਾਹ ਕਰਦੇ ਰਹੇ। ਪੀੜਤਾ ਕਿਸੇ ਤਰੀਕੇ ਉਨ੍ਹਾਂ ਦੇ ਚੰਗੁਲ ਚੋਂ ਨਿਕਲ ਕੇ ਆਪਣੇ ਘਰ ਪੁੱਜੀ ਤੇ ਉਸ ਨੇ ਪਿਤਾ ਦੇ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾ ਤੇ ਉਸ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਪੀੜਤਾ ਨੂੰ ਵੇਚਣ ਵਾਲੀ ਉਸ ਦੀ ਮਾਂ ਸਣੇ 6 ਲੋਕਾਂ ਨੂੰ ਨਾਮਜ਼ਦ ਕੀਤਾ ਅਤੇ ਸਾਰੇ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।