ਬਠਿੰਡਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਸੂਬੇ ਵਿੱਚ ਰਹਿ ਰਹੇ ਪਰਵਾਸੀ ਮਜ਼ਦੂਰਾਂ ਵਿੱਚ ਖ਼ੌਫ਼ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਪਰਵਾਸੀ ਮਜ਼ਦੂਰ ਹੁਣ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ।
ਬਠਿੰਡਾ: ਘਰ ਵਾਪਸੀ ਦੀ ਉਡੀਕ 'ਚ ਪਰਵਾਸੀ ਮਜ਼ਦੂਰ - bathinda News in punjabi
ਤਪਾ ਮੰਡੀ ਤੋਂ ਬਠਿੰਡਾ ਪੈਦਲ ਆਏ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਜਾਣ ਲਈ ਸਟੇਸ਼ਨਾਂ 'ਤੇ ਟ੍ਰੇਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਉਹ ਕਈ ਦਿਨਾਂ ਤੋਂ ਭੁੱਖੇ ਉਥੇ ਟ੍ਰੇਨ ਦੀ ਉਡੀਕ ਕਰ ਰਹੇ ਹਨ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਉਹ ਪੰਜਾਬ ਵਾਪਸ ਨਹੀਂ ਆਉਣਗੇ, ਕਿਉਂਕਿ ਜਦੋਂ ਤੋਂ ਕਰਫਿਊ ਲੱਗਿਆ ਹੈ ਉਨ੍ਹਾਂ ਦੀ ਸੁੱਧ ਕਿਸੇ ਨੇ ਵੀ ਨਹੀਂ ਲਈ। ਉਹ ਇਸ ਦੌਰਾਨ ਕਾਫੀ ਪ੍ਰੇਸ਼ਾਨ ਹੁੰਦੇ ਰਹੇ ਹਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਤਪਾ ਮੰਡੀ ਤੋਂ ਬਠਿੰਡਾ ਪੈਦਲ ਆਏ ਹਨ। ਉਨ੍ਹਾਂ ਨੇ ਬਿਹਾਰ ਵਾਪਸ ਜਾਣ ਵਾਸਤੇ 15 ਦਿਨ ਪਹਿਲਾਂ ਰਜਿਸਟਰੇਸ਼ਨ ਕਰਵਾ ਲਿਆ ਸੀ ਅਤੇ ਬਕਾਇਦਾ ਉਨ੍ਹਾਂ ਦਾ ਮੈਡੀਕਲ ਟੈਸਟ ਕਰਵਾਈਆ ਗਿਆ।
ਪਰ ਉਹ ਟ੍ਰੇਨ ਵਿੱਚ ਭੀੜ ਹੋਣ ਕਾਰਨ ਉਹ 14 ਮਈ ਨੂੰ ਟ੍ਰੇਨ ਵਿੱਚ ਸਵਾਰ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਹੁਣ 17 ਮਈ ਨੂੰ ਬਿਹਾਰ ਵਾਸਤੇ ਇੱਕ ਵਿਸ਼ੇਸ਼ ਟ੍ਰੇਨ ਜਾਵੇਗੀ। ਇਸ ਕਰਕੇ ਉਹ ਬਠਿੰਡਾ ਪੁੱਜੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਰਫਿਊ ਲੱਗਣ ਕਾਰਨ ਉਨ੍ਹਾਂ ਨੂੰ ਕੰਮ ਕਾਜ ਨਹੀਂ ਮਿਲੀਆ, ਜਿਸ ਕਰਕੇ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਤ ਅਜਿਹੇ ਹਨ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ।