ਬਠਿੰਡਾ : ਬੁਲਾਡੇਵਾਲਾ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਹੀ ਮੌਤ ਹੋਣ ਦੀ ਖ਼ਬਰ ਹੈ। ਮਜ਼ਦੂਰ ਦੀ ਮੌਤ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਸਹੀ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ 40 ਸਾਲਾ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਮੁਕੇਸ਼ ਰਾਜਸਥਾਨ ਦਾ ਵਸਨੀਕ ਸੀ। ਉਹ ਪਿੰਡ ਬੁਲਾਡੇਵਾਲਾ ਦੇ ਹੀ ਇੱਕ ਸਕੂਲ 'ਚ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਪਿੰਡਵਾਸੀਆਂ ਮੁਤਾਬਕ ਮੁਕੇਸ਼ ਖੇਤਾਂ 'ਚ ਬਣੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦਾ ਸੀ। ਦੇਰ ਰਾਤ ਸ਼ਾਰਟ ਸਰਕਟ ਹੋਣ ਕਾਰਨ ਕਮਰੇ 'ਚ ਅੱਗ ਲੱਗੀ ਅਤੇ ਸੜ ਜਾਣ ਕਾਰਨ ਮੁਕੇਸ਼ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲਗਾ।