ਪੰਜਾਬ

punjab

ETV Bharat / city

ਦਫਤਰਾਂ ’ਚ ਚੱਪਲਾਂ ਅਤੇ ਨਿੱਕਰਾਂ ਪਾ ਕੇ ਆਉਣ ਵਾਲਿਆਂ ਲਈ ਜਾਰੀ ਹੋਇਆ ਇਹ ਫਰਮਾਨ - ਨਗਰ ਨਿਗਮ

ਮੇਅਰ ਰਮਨ ਗੋਇਲ ਵੱਲੋਂ ਫਰਮਾਨ ਜਾਰੀ ਕਿਹਾ ਗਿਆ ਹੈ ਕਿ ਦਫਤਰ ’ਚ ਚੱਪਲਾਂ ਅਤੇ ਨਿੱਕਰਾਂ ਪਾ ਕੇ ਆਉਣ ਵਾਲਿਆਂ ਨੂੰ ਦਫਤਰ ਚ ਐਂਟਰੀ ਨਹੀਂ ਦਿੱਤੀ ਜਾਵੇਗੀ।

ਨਗਰ ਨਿਗਮ
ਨਗਰ ਨਿਗਮ

By

Published : Sep 22, 2021, 5:39 PM IST

ਬਠਿੰਡਾ:ਨਗਰ ਨਿਗਮ (Municipal Corporation) ਮੇਅਰ ਵੱਲੋਂ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਮੇਅਰ ਰਮਨ ਗੋਇਲ ਨੇ ਫਰਮਾਨ ਜਾਰੀ ਕਰ ਕਿਹਾ ਹੈ ਕਿ ਦਫਤਰ ’ਚ ਚੱਪਲਾਂ ਅਤੇ ਨਿੱਕਰਾਂ ਪਾ ਕੇ ਆਉਣ ਵਾਲਿਆਂ ਨੂੰ ਦਫਤਰ ਚ ਐਂਟਰੀ ਨਹੀਂ ਦਿੱਤੀ ਜਾਵੇਗੀ। ਦੱਸ ਦਈਏ ਕਿ ਮੇਅਰ ਰਮਨ ਗੋਇਲ ਦੇ ਇਸ ਫਰਮਾਨ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ।

ਇਹ ਜਾਰੀ ਕੀਤਾ ਫਰਮਾਨ

ਨਗਰ ਨਿਗਮ

ਨਗਰ ਨਿਗਮ (Municipal Corporation) ਨੇ ਨੋਟੀਫਿਕੇਸ਼ਨ (Notification) ਜਾਰੀ ਕਰ ਕਿਹਾ ਹੈ ਕਿ ਮੇਅਰ ਦਫਤਰ ਵਿਖੇ ਬੁਲਾਉਣ 'ਤੇ ਕਈ ਕਰਮਚਾਰੀ ਨਿੱਕਰਾਂ ਅਤੇ ਬਾਥਰੂਮ ਚੱਪਲਾਂ 'ਚ ਆ ਜਾਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਆਮ ਪਬਲਿਕਮੈਨ ਵੀ ਇਸੇ ਤਰ੍ਹਾਂ ਨਿੱਕਰਾਂ ਅਤੇ ਬਾਥਰੂਮ ਚੱਪਲਾਂ ਚ ਨਗਰ ਨਿਗਮ ਚ ਆ ਜਾਂਦੇ ਹਨ। ਇਸ ਨਾਲ ਦਫਤਰ ਦੀ ਮਰਿਆਦਾ ਭੰਗ ਹੁੰਦੀ ਹੈ। ਉੱਥੇ ਹੀ ਨਿਗਮ ਦਾ ਅਕਸ ਵੀ ਖਰਾਬ ਹੁੰਦਾ ਹੈ। ਇਸ ਲਈ ਸਾਰੇ ਕਰਮਚਾਰੀਆਂ ਨੂੰ ਅਜਿਹਾ ਨਾ ਕਰਨ ਸਬੰਧੀ ਹਿਦਾਇਤ ਕੀਤੀ ਜਾਵੇ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਵੀ ਦਫਤਰ ਚ ਦਾਖਿਲ ਨਾ ਹੋਣ ਦਿੱਤਾ ਜਾਵੇ।

ਕਾਬਿਲੇਗੌਰ ਹੈ ਕਿ ਨਗਰ ਨਿਗਮ ਦੇ ਮੇਅਰ ਵੱਲੋਂ ਜਾਰੀ ਕੀਤੇ ਗਏ ਇਸ ਫਰਮਾਨ ਤੋਂ ਬਾਅਦ ਨਵੀਂ ਚਰਚਾ ਬਹਿਸ ਛਿੜ ਗਈ ਹੈ। ਦੂਜੇ ਪਾਸੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਮੁਲਾਜ਼ਮਾਂ (Government Employees) ਨੂੰ 9 ਵਜੇ ਦਫਤਰ ਪਹੁੰਚਣ ਦਾ ਹੁਕਮ ਦਿੱਤਾ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਦਫਤਰ ਚ ਅਚਨਚੇਤ ਚੈਕਿੰਗ ਵੀ ਹੋ ਸਕਦੀ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਾ ਇਨ੍ਹਾਂ ਅਕਾਲੀ ਵਰਕਰਾਂ ਨੂੰ ਪਿਆ ਭਾਰੀ

ABOUT THE AUTHOR

...view details