ਬਠਿੰਡਾ:ਪੰਜਾਬ ’ਚ ਆਏ ਦਿਨ ਖੌਫਨਾਕ ਵਾਰਦਾਤਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਖੜੇ ਕਰ ਦਿੱਤੇ ਹਨ। ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਰਾਮਾਂ ਮੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਵਿਅਕਤੀਆਂ ਵੱਲੋਂ ਇੱਕ ਦੁਕਾਨ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਤਲਵੰਡੀ ਸਾਬੋ ’ਚ ਦੁਕਾਨ ’ਤੇ ਹੋਈ ਫਾਇਰਿੰਗ ਮਿਲੀ ਜਾਣਕਾਰੀ ਮੁਤਾਬਿਕ ਰਾਮਾਂ ਮੰਡੀ ਚ ਇੱਕ ਦਰਜੀ ਦੀ ਦੁਕਾਨ ’ਤੇ ਫਾਇਰਿੰਗ ਹੋਈ। ਇਸ ਦੌਰਾਨ ਇੱਕ ਵਿਅਕਤੀ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਬਠਿੰਡਾ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਫਿਲਹਾਲ ਮੌਕੇ ’ਤੇ ਪਹੁੰਚੇ ਡੀਐਸਪੀ ਤਲਬੰਡੀ ਸਾਬੋ ਜਸਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਤਲਵੰਡੀ ਸਾਬੋ ’ਚ ਦੁਕਾਨ ’ਤੇ ਹੋਈ ਫਾਇਰਿੰਗ ਮਾਮਲੇ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਪਾਣੀ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ। ਇਸੇ ਝਗੜੇ ਦੇ ਚੱਲਦੇ ਹੀ ਦੋਹਾਂ ਵਿਚਾਲੇ ਝਗੜਾ ਹੋਇਆ। ਦੂਜੀ ਧਿਰ ਨੇ ਦੋਹਾਂ ਭਰਾਵਾਂ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਜਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਾਰਾਂ ਵੱਲੋਂ 4 ਰਾਉਂਡ ਫਾਇਰ ਕੀਤੇ ਗਏ ਸੀ।
ਇਹ ਸੀ ਮਾਮਲਾ:ਮਿਲੀ ਜਾਣਕਾਰੀ ਮੁਤਾਬਿਕ ਦੋ ਸਕੇ ਭਰਾਵਾਂ ਨਾਲ ਪਾਣੀ ਦਾ ਕੈਂਪਰ ਰੱਖਣ ਪਿੱਛੇ ਗੁਆਂਢੀ ਦੇ ਨਾਲ ਝਗੜਾ ਹੋ ਗਿਆ ਸੀ ਜਿਸ ਕਾਰਨ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇੱਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਿਸ ਦਾ ਬਠਿੰਡਾ ਦੇ ਮੈਕਸ ਹਸਪਤਾਲ ’ਚ ਇਲਾਜ ਚਲ ਰਿਹਾ ਹੈ।
ਇਹ ਵੀ ਪੜੋ:ਵਪਾਰੀਆਂ ਨੂੰ ਧਮਕੀਆਂ: ਕਿਹਾ- ਦਿਓ ਪੈਸੇ ਨਹੀਂ ਤਾਂ ਮੂਸੇਵਾਲਾ ਵਰਗਾ ਕਰਾਂਗੇ ਹਾਲ !