ਬਠਿੰਡਾ:ਪਿਛਲੇ ਦਿਨੀਂਪੋਸਟ ਆਫਿਸ ਬਾਜ਼ਾਰ ’ਚ ਸੁਨਿਆਰੇ ਦੀ ਦੁਕਾਨ ’ਤੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਨੂੰ ਅੰਜਾਮ ਦੇਣ ਵਾਲੇ ਪਤੀ-ਪਤਨੀ ਨੂੰ ਬਠਿੰਡਾ ਪੁਲਿਸ ਨੇ 24 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਮਾਮਲੇ ’ਚ ਸਨੀ ਕੁਮਾਰ ਅਤੇ ਉਸਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਜੋਗੀ ਨਗਰ ਦੇ ਰਹਿਣਾ ਵਾਲੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਨਸ਼ੇ ਦੇ ਆਦੀ ਹਨ ਜੋ ਨਸ਼ੇ ਦੀ ਪੂਰਤੀ ਲਈ ਲੁੱਟਖੋਹ ਕਰਦੇ ਹਨ।
Looting: ਨਸ਼ੇ ਦੀ ਪੂਰਤੀ ਲਈ ਲੁੱਟਾਖੋਹਾਂ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ - ਲੁੱਟ ਨੂੰ ਅੰਜਾਮ
ਪੁਲਿਸ ਨੇ ਲੁੱਟਾਖੋਹਾਂ ਦਾ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਦੀਆਂ ਵਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
Looting: ਨਸ਼ੇ ਦੀ ਪੂਰਤੀ ਲਈ ਲੁੱਟਾਖੋਹਾਂ ਕਰਨ ਵਾਲੇ ਪਤੀ-ਪਤਨੀ ਗ੍ਰਿਫ਼ਤਾਰ
ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਰਬਜੀਤ ਕੌਰ ਦਾ ਦੂਸਰਾ ਵਿਆਹ ਹੋਇਆ ਹੈ ਜੋ ਡਾਸਰ ਦਾ ਕੰਮ ਕਰਦੀ ਸੀ ਤੇ ਸਨੀ ਆਟੋ ਚਲਾਉਦਾ ਹੈ। ਉਹਨਾਂ ਨੇ ਦੱਸਿਆ ਇਹਨਾਂ ਕੋਲੋ 8 ਚੋਰੀ ਦੀਆਂ ਚੈਨ ਤੇ ਇੱਕ ਸਕੂਟਰੀ ਬਰਾਮਦ ਕੀਤੀ ਗਈ ਹੈ, ਜਿਹਨਾਂ ਨੂੰ ਅਦਾਲਤ ’ਚੇ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਜਾਵੇਗਾ।
ਇਹ ਵੀ ਪੜੋ: ਲੌਕਡਾਊਨ (Lockdown) 'ਚ ਅਵਾਰਾ ਕੁੱਤਿਆਂ ਦੀ ਭੁੱਖ ਮਿਟਾ ਰਿਹੈ ਸਾਬਕਾ ਕੌਂਸਲਰ