ਬਠਿੰਡਾ: ਟਿੱਡੀ ਦਲ (Locust swarms) ਵੱਲੋਂ ਪਿਛਲੇ ਸਾਲ ਕੀਤੇ ਗਏ ਫਸਲਾਂ ਦੇ ਨੁਕਸਾਨ ਨੂੰ ਰੋਕਣ ਲਈ ਇਸ ਵਾਰ ਖੇਤੀ ਵਿਭਾਗ (Department of Agriculture) ਵੱਲੋਂ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਭਾਵੇਂ ਹਾਲੇ ਤਕ ਟਿੱਡੀ ਦਲ (Locust swarms) ਦੇ ਹਮਲੇ ਸਬੰਧੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ, ਪ੍ਰੰਤੂ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਪਹਿਲਾਂ ਹੀ ਆਪਣੇ ਨਾਲ 18 ਵਿਭਾਗਾਂ ਨੂੰ ਜੋੜਦੇ ਹੋਏ ਵੱਖ-ਵੱਖ ਕਰਮਚਾਰੀਆਂ ਨੂੰ ਇਸ ਹਮਲੇ ਨੂੰ ਰੋਕਣ ਲਈ ਤਿਆਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਟਿੱਡੀ ਦਲ (Locust swarms) ਦੇ ਹਮਲੇ ਨੂੰ ਰੋਕਣ ਲਈ ਮੌਕ ਡਰਿੱਲ (Mock drill) ਕਰਵਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਟਿੱਡੀ ਦਲ (Locust swarms) ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਇਸ ਸਬੰਧੀ ਤੁਰੰਤ ਖੇਤੀਬਾੜੀ ਵਿਭਾਗ (Department of Agriculture) ਨਾਲ ਸੰਪਰਕ ਕਰਨ ਤਾਂ ਜੋ ਸਮੇਂ ਰਹਿੰਦਿਆਂ ਟਿੱਡੀ ਦਲ ਦੇ ਹਮਲੇ ਨਾਕਾਮ ਜਾਪ ਕੀਤਾ ਜਾ ਸਕੇ।