ਬਠਿੰਡਾ: ਸਾਉਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਉਣ ਦੇ ਮਹੀਨੇ ਨੂੰ ਹਿੰਦੂ ਧਰਮ ਸ਼ਾਸਤਰਾਂ ਵਿੱਚ ਸ਼ਿਵ ਭਗਵਾਨ ਦਾ ਇੱਕ ਖ਼ਾਸ ਮਹੀਨਾ ਮੰਨਿਆ ਜਾਂਦਾ ਹੈ। ਪੂਰਾ ਮਹੀਨਾ ਸ਼ਿਵ ਭਗਵਾਨ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਹ ਮਾਨਤਾ ਹੈ ਕਿ ਇਸ ਮਹੀਨੇ ਸ਼ਿਵ ਪੂਜਾ ਕਰ ਸਾਰੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ ਦੀ ਕੀ ਹੈ ਮਹੱਤਤਾ, ਜਾਣੋਂ - Lord Shiva in month of shravana
ਮੰਦਿਰਾਂ ਵਿੱਚ ਧੂਮਧਾਮ ਨਾਲ ਸਾਉਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ।
ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ ਦਾ ਕੀ ਹੈ ਮਹੱਤਤਾ
ਬਠਿੰਡਾ ਦੇ ਮਲੋਟ ਰੋਡ 'ਤੇ ਸਥਿੱਤ ਸ੍ਰੀ ਕਾਲੀ ਭੈਰਵ ਤੰਤਰ ਪੀਠ ਵਿੱਚ ਸਾਉਣ ਦੇ ਪਹਿਲੇ ਸੋਮਵਾਰ ਨੂੰ ਸ਼ਿਵ ਭਗਵਾਨ ਦੀ ਪੂਜਾ ਕੀਤੀ ਗਈ। ਇਸ ਮੌਕੇ ਸ਼ਿਵਲਿੰਗ 'ਤੇ ਜਲ, ਸ਼ਹਿਦ, ਦੁੱਧ, ਦਹੀ ਅਤੇ ਬੇਲ ਪਾਤਰ ਦੇ ਨਾਲ ਅਭਿਸ਼ੇਕ ਕੀਤਾ ਗਿਆ।
ਸ਼ਰਧਾਲੂਆਂ 'ਚ ਇਹ ਵੀ ਮਾਨਤਾ ਹੈ ਕਿ ਸਾਉਣ ਮਹੀਨੇ 'ਚ 16 ਸੋਮਵਾਰ ਦਾ ਵਰਤ ਰੱਖਣ ਨਾਲ ਮਨ ਚਾਹਾ ਵਰਦਾਨ ਮਿਲ ਜਾਂਦਾ ਹੈ। ਮੰਦਰ ਦੇ ਪੁਜਾਰੀ ਨੇ ਦੱਸਿਆ ਸਾਉਣ ਦੇ ਮਹੀਨੇ ਵਿੱਚ ਵੇਦਾਂ ਦੇ ਮੁਤਾਬਕ ਮਾਤਾ ਪਾਰਵਤੀ ਵੱਲੋਂ ਕੁਵਾਰੀ ਅਵਸਥਾ ਵਿੱਚ ਕਠੋਰ ਤਪੱਸਿਆ ਕੀਤੀ ਸੀ ਜਿਸ ਤੋਂ ਬਾਅਦ ਸ਼ਿਵ ਭਗਵਾਨ ਨੇ ਪਾਰਵਤੀ ਨਾਲ ਵਿਆਹ ਕਰਵਾਇਆ।