ਬਠਿੰਡਾ:ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀ ਚ ਨਾ ਪਹੁੰਚਣ ਤੇ ਕਾਂਗਰਸ (Punjab Congress), ਆਮ ਆਦਮੀ ਪਾਰਟੀ (AAP reacts) ਵੱਲੋਂ ਲਈ ਗਈ ਚੁਟਕੀ, ਕਿਸਾਨਾਂ ਨੇ ਵੀ ਫੂਕੇ ਪੀਐਮ ਦੇ ਪੁਤਲੇ , ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨੇ ਸਫ਼ਾਈ ਦਿੱਤੀ ਹੈ।
ਖਰਾਬ ਮੌਸਮ ਦੱਸਿਆ ਨਾ ਪੁੱਜਣ ਦਾ ਕਾਰਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਫ਼ਿਰੋਜ਼ਪੁਰ ਰੈਲੀ ਤੇ ਨਾ ਪਹੁੰਚਣ ਨੂੰ ਲੈ ਕੇ ਹੁਣ ਸਿਆਸਤ ਹੋਰ ਗਰਮਾਉਂਦੀ ਦਿਖਾਈ ਦੇ ਰਹੀ (Leaders give different opinion over Modi Rally)ਹੈ। ਇੱਕ ਪਾਸੇ ਜਿੱਥੇ ਕਾਂਗਰਸ ਇਸ ਨੂੰ ਕਿਸਾਨਾਂ ਦੇ ਵਿਰੋਧ ਦਾ ਨਤੀਜਾ ਦੱਸ ਰਹੀ ਹੈ। ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਦੇ ਡਰ ਤੋਂ ਪੰਜਾਬ ਦੇ ਲੋਕਾਂ ਦੇ ਵਿਚ ਜੋ ਭਾਜਪਾ ਲਈ ਰੋਸ ਹੈ ਉਸ ਕਰਕੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਤੇ ਨਹੀਂ ਪਹੁੰਚੇ ਕਿਉਂਕਿ ਕੁਰਸੀਆਂ ਖਾਲੀ ਰਹੀਆਂ। ਉੱਥੇ ਹੀ ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਰੈਲੀ ਚ ਨਾ ਪਹੁੰਚਣ ਦਾ ਕਾਰਨ ਸੁਰੱਖਿਆ ਅਤੇ ਖਰਾਬ ਮੌਸਮ ਦੱਸਿਆ।