ਪੰਜਾਬ

punjab

ETV Bharat / city

ਭੱਠਾ ਐਸੋਸੀਏਸ਼ਨ ਵਲੋਂ ਨਵੰਬਰ ਤੱਕ ਭੱਠੇ ਬੰਦ ਕਰਨ ਦਾ ਕੀਤਾ ਐਲਾਨ - BATHINDA

ਭੱਠੇ ਬੰਦ ਕਾਰਨ ਇੱਟਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ, ਉਧਰ ਭੱਠਾ ਉਦਯੋਗ ਬੰਦ ਹੋਣ ਕਾਰਨ ਇਸ ਕਿੱਤੇ ਨਾਲ ਜੁੜੇ ਉਸਾਰੀ, ਮਿਸਤਰੀ ਪਲੰਬਰ ਅਤੇ ਹੋਰ ਕਾਰੋਬਾਰੀਆਂ ਤੇ ਬੇਰੁਜ਼ਗਾਰੀ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ।

ਭੱਠਾ ਐਸੋਸੀਏਸ਼ਨ ਵਲੋਂ ਨਵੰਬਰ ਤੱਕ ਭੱਠੇ ਬੰਦ ਕਰਨ ਦਾ ਕੀਤਾ ਐਲਾਨ
ਭੱਠਾ ਐਸੋਸੀਏਸ਼ਨ ਵਲੋਂ ਨਵੰਬਰ ਤੱਕ ਭੱਠੇ ਬੰਦ ਕਰਨ ਦਾ ਕੀਤਾ ਐਲਾਨ

By

Published : Sep 17, 2021, 5:51 PM IST

ਬਠਿੰਡਾ:ਕਾਰਪੋਰੇਟ ਘਰਾਣਿਆਂ(Corporate households) ਦੀਆਂ ਨੀਤੀਆਂ ਕਾਰਨ ਹੁਣ ਪੰਜਾਬ ਵਿਚਲੇ ਭੱਠਾ ਉਦਯੋਗ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਕੋਲੇ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਤੋਂ ਬਾਅਦ ਤਿੰਨ ਗੁਣਾ ਕੀਮਤਾਂ ਵਧਣ ਕਾਰਨ ਹੁਣ ਭੱਠਾ ਮਾਲਕਾਂ ਨੇ ਭੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਭੱਠੇ ਬੰਦ ਕਾਰਨ ਇੱਟਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ, ਉਧਰ ਭੱਠਾ ਉਦਯੋਗ ਬੰਦ ਹੋਣ ਕਾਰਨ ਇਸ ਕਿੱਤੇ ਨਾਲ ਜੁੜੇ ਉਸਾਰੀ, ਮਿਸਤਰੀ ਪਲੰਬਰ ਅਤੇ ਹੋਰ ਕਾਰੋਬਾਰੀਆਂ ਤੇ ਬੇਰੁਜ਼ਗਾਰੀ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ।

ਭੱਠਾ ਮਾਲਕਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਲਗਾਤਾਰ ਕੋਲੇ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋ ਚੁੱਕਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ(PUNJAB GOVERMENT) ਵੱਲੋਂ ਜੋ ਜਿੱਗ ਜੈਗ ਦੀ ਪਾਲਿਸੀ(Jig Jag's policy) ਲਿਆਂਦੀ ਗਈ ਹੈ, ਉਸ ਨਾਲ ਪੰਜਾਬ ਵਿੱਚ ਕਰੀਬ ਇੱਕ ਹਜਾਰ ਭੱਠਾ ਬੰਦ ਹੋ ਗਿਆ ਹੈ।

ਭੱਠਾ ਐਸੋਸੀਏਸ਼ਨ ਵਲੋਂ ਨਵੰਬਰ ਤੱਕ ਭੱਠੇ ਬੰਦ ਕਰਨ ਦਾ ਕੀਤਾ ਐਲਾਨ

ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਕੋਲੇ ਦੀ ਖਰੀਦ ਆ ਜਾਣ ਕਾਰਨ ਲਗਾਤਾਰ ਕੋਲੇ ਦੇ ਰੇਟ ਵਧ ਰਹੇ ਹਨ। ਦੂਸਰੇ ਪਾਸੇ ਪੰਜਾਬ ਸਰਕਾਰ ਵਲੋਂ ਭੱਠਾ ਉਦਯੋਗ ਨੂੰ ਇੰਡਸਟਰੀ ਵਿੱਚ ਲਿਆਂਦਾ ਜ਼ਰੂਰ ਗਿਆ। ਪਰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ। ਜਿਸ ਕਾਰਨ ਭੱਠਾ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੇ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਰਾਹਤ ਨਾ ਦਿੱਤੀ ਤਾਂ ਉਹ ਆਪਣਾ ਕਾਰੋਬਾਰ ਨਵੰਬਰ ਤੱਕ ਬੰਦ ਕਰਨ ਦੀ ਬਜਾਏ ਇਸ ਸੰਘਰਸ਼ ਨੂੰ ਹੋਰ ਲੰਬਾ ਜਾ ਸਕਦੇ ਹਨ।

ਪੰਜਾਬ ਸਰਕਾਰ ਤੋਂ ਵੱਡੇ ਵੱਡੇ ਠੇਕੇ ਲੈ ਬਿਲਡਿੰਗਾਂ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਸ਼ਿਲਪ ਬਾਂਸਲ(Shilp Bansal) ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਕੀਤੀ ਕਿ ਹੜਤਾਲ ਤੋਂ ਬਾਅਦ ਇੱਟਾਂ ਦੇ ਭਾਅ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ, ਅਤੇ ਪੁਰਾਣੇ ਟੈਂਡਰਾਂ ਦੇ ਆਧਾਰ ਤੇ ਦਿੱਤੇ ਗਏ ਠੇਕੇ ਕਾਰਨ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਦਿਨਾਂ ਵਿੱਚ ਪ੍ਰਤੀ ਹਜ਼ਾਰ ਇੱਟ ਮਗਰ ਇੱਕ ਹਜ਼ਾਰ ਰੁਪਏ ਰੇਟ ਦਾ ਇਜ਼ਾਫਾ ਹੋਇਆ ਹੈ, ਜਿਸ ਕਾਰਨ ਉਸਾਰੀ ਕਰਨ ਵਾਲੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਭੱਠਾ ਮਾਲਕਾਂ ਦੀਆਂ ਜਾਇਜ਼ ਮੰਗਾਂ ਮੰਨ ਉਹਨਾਂ ਦੇ ਕਾਰੋਬਾਰ ਨੂੰ ਬਚਾਇਆ ਜਾਵੇ।
ਇਹ ਵੀ ਪੜ੍ਹੋ:ਖੇਤੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ: ਕੈਪਟਨ ਦਾ ਸੁਨੇਹਾ, No Farmer No Food

ABOUT THE AUTHOR

...view details