ਬਠਿੰਡਾ: 3 ਜੁਲਾਈ ਨੂੰ ਕੌਮਾਂਤਰੀ ਪਥੱਰ 'ਤੇ ਪਲਾਸਟਿਕ ਬੈਗ ਮੁਕਤ ਦਿਵਸ ਮਨਾਇਆ ਜਾ ਰਿਹੈ ਹੈ। ਇਸ ਮੌਕੇ ਬਠਿੰਡਾ 'ਚ ਵੀ ਪਲਾਸਟਿਕ ਮੁਕਤ ਦਿਵਸ ਨੂੰ ਉਚੇਚੇ ਢੰਗ ਨਾਲ ਸਮਾਜ, ਸਕੂਲ, ਪ੍ਰਸ਼ਾਸਨ ਤੇ ਦੁਕਾਨਦਾਰਾਂ ਵਲੋਂ ਮਨਾਇਆ ਗਿਆ।
ਬੁੱਧਵਾਰ ਨੂੰ ਦੁਕਾਨਦਾਰਾਂ ਵਲੋਂ ਵੀ ਪਲਾਸਟਿਕ ਬੈਗ ਨਾ ਵਰਤਣ ਲਈ ਗ੍ਰਾਹਕਾਂ ਨੂੰ ਸੁਝਾਅ ਦਿੱਤੇ ਗਏ, ਓਥੇ ਹੀ ਦੂਜੇ ਪਾਸੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਅਧਿਆਪਕਾਂ ਵਲੋਂ ਜਾਗਰੂਕ ਕੀਤਾ ਗਿਆ ਹੈ। ਇਸ ਮੌਕੇ ਵਿਦਿਆਰਥਣ ਨੇ ਦੱਸਿਆ ਕਿ ਅਧਿਆਪਕਾਂ ਦੇ ਵਲੋਂ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਲਈ ਸਕੂਲ 'ਚ ਜਾਗਰੂਕ ਕੀਤਾ ਗਿਆ। ਵਿਦਿਆਰਥਣ ਮੁਤਾਬਕ ਇਹ ਬਹੁਤ ਹੀ ਚੰਗਾ ਉਪਰਾਲਾ ਹੈ, ਸਾਨੂੰ ਖਰੀਦੋ ਫਰੋਖ਼ਤ ਕਰਨ ਵੇਲੇ ਕੈਰੀ ਬੈਗ ਨਾਲ ਲੈ ਕੇ ਜਾਨਾ ਚਾਹੀਦਾ ਹੈ।