ਬਠਿੰਡਾ: ਇੱਥੋਂ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੈਰਕ ਛੱਡਣ ਨੂੰ ਲੈ ਕੇ ਤਿੰਨ ਗੈਂਗਸਟਰ ਆਪਸ ਦੇ ਵਿੱਚ ਭਿੜੇ ਜਿਸ ਦੇ ਵਿੱਚ ਇੱਕ ਗੈਂਗਸਟਰ ਨੂੰ ਸੱਟਾਂ ਵੀ ਲੱਗੀਆਂ ਜਿਸ ਨੂੰ ਬਾਅਦ ਦੁਪਹਿਰ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖ਼ਲ ਵੀ ਕਰਵਾਇਆ ਗਿਆ। ਜ਼ਖ਼ਮੀ ਕੈਦੀ ਦੀ ਪਹਿਚਾਣ ਰਾਹੁਲ ਸੂਦ ਨਿਵਾਸੀ ਜਲੰਧਰ ਦੇ ਤੌਰ ਤੇ ਹੋਈ ਹੈ ਜਿਸ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੈ ਤੇ ਉਹ ਲੰਮੇ ਸਮੇਂ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ।
ਮੁੜ ਖੁੱਲ੍ਹੀ ਪ੍ਰਸ਼ਾਸਨ ਦੀ ਪੋਲ, ਲੁਧਿਆਣਾ ਤੋਂ ਬਾਅਦ ਬਠਿੰਡਾ ਜੇਲ੍ਹ 'ਚ ਭਿੜੇ ਕੈਦੀ - punjab news
ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਦੀ ਖ਼ੂਨੀ ਝੜਪ ਤੋਂ ਬਾਅਦ ਬਠਿੰਡਾ ਜੇਲ੍ਹ ਵਿੱਚ ਕੈਦੀਆਂ ਦੇ ਆਪਸ ਵਿੱਚ ਭਿੜਨ ਦਾ ਮਾਮਲਾ ਆਇਆ ਸਾਹਮਣੇ। ਬੈਰਕ ਛੱਡਨ ਨੂੰ ਲੈ ਕੇ ਤਿੰਨ ਕੈਦੀ ਆਪਸ ਵਿੱਚ ਭਿੜੇ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ੈਸਲਾ ਲਿਆ ਗਿਆ ਸੀ ਕਿ ਇੱਕ ਬੈਰਕ ਦੇ ਵਿੱਚ ਦੋ ਹੀ ਗੈਂਗਸਰ ਰਹਿਣਗੇ ਪਰ ਤਿੰਨਾਂ ਗੈਂਗਸਟਰਾਂ ਵਿੱਚੋਂ ਬੈਰਕ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਸੀ ਕਿਉਂਕਿ ਉਸ ਬੈਰਕ ਦੇ ਵਿੱਚ ਐਲਸੀਡੀ ਲੱਗੀ ਹੋਈ ਸੀ ਜਿਸ ਨੂੰ ਲੈ ਕੇ ਉਸ ਬੈਰਕ ਨੂੰ ਛੱਡਣ ਲਈ ਕੋਈ ਵੀ ਤਿਆਰ ਨਹੀਂ ਸੀ ਤੇ ਤਿੰਨੋਂ ਗੈਂਗਸਟਰ ਆਪਸ ਦੇ ਵਿੱਚ ਭਿੜ ਗਏ।
ਇਸ ਝੜਪ ਦੌਰਾਨ ਗੈਂਗਸਟਰ ਰਾਹੁਲ ਸੂਦ ਨੂੰ ਸੱਟਾਂ ਵੱਜੀਆਂ ਜਿਸ ਤੋਂ ਬਾਅਦ ਸਿਕਿਓਰਿਟੀ ਗਾਰਡ ਵੱਲੋਂ ਮਾਮਲਾ ਸੁਲਝਾਇਆ ਗਿਆ ਜ਼ਖਮੀ ਹੋਏ ਗੈਂਗਸਟਰ ਨੂੰ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।