ਬਠਿੰਡਾ: ਬਠਿੰਡਾ ਜਿਲੇ ਦੇ ਫ਼ਰੀਦਕੋਟ ਕੋਟਲੀ 'ਚ ਇੱਕ ਮਹਿਲਾ ਦੀ ਭੇਦਭਾਰੀ ਹਾਲਾਤ ਵਿਚ ਮੌਤ ਹੋ ਗਈ ਹੈ। ਮ੍ਰਿਤਕ ਮਨਜੀਤ ਕੌਰ ਦੇ ਭਰਾ ਜਗਤਾਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦਾ ਵਿਆਹ ਬਲਜਿੰਦਰ ਸਿੰਘ ਦੇ ਨਾਲ 3 ਮਹੀਨੇ ਪਹਿਲਾਂ ਹੋਇਆ ਸੀ। ਥਾਣਾ ਸੰਗਤ ਪੁਲਿਸ ਨੇ ਮ੍ਰਿਤਕ ਦੇ ਸੌਹਰੇ ਪਰਿਵਾਰ ਦੇ 3 ਮੈਬਰਾਂ ਦੇ ਵਿਰੁੱਧ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਹਿਲਾ ਦੀ ਭੇਦਭਾਰੀ ਹਾਲਤ ਵਿਚ ਮੌਤ - in-laws murdered woman
ਬਠਿੰਡਾ ਜਿਲੇ 'ਚ ਮਨਜੀਤ ਕੌਰ ਦੀ ਮੌਤ ਭੇਦਭਾਰੀ ਹਾਲਾਤ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਥਾਣਾ ਸੰਗਤ ਪੁਲਿਸ ਨੇ ਮਨਜੀਤ ਕੌਰ ਦੇ ਸਹੁਰੇ ਪਰਿਵਾਰ ਦੇ 3 ਮੈਬਰਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ।
ਬਠਿੰਡਾ
ਜਗਤਾਰ ਨੇ ਦੱਸਿਆ ਕਿ ਉਸਦੀ ਭੈਣ ਨੂੰ ਦਹੇਜ਼ ਵਾਸਤੇ ਪਰੇਸ਼ਾਨ ਕੀਤਾ ਜਾਂਦਾ ਸੀ, ਦਹੇਜ਼ ਪਿੱਛੇ ਹੀ ਉਸਦੀ ਭੈਣ ਨੂੰ ਮਾਰਿਆ ਗਿਆ ਹੈ ਉਸਤੋਂ ਬਾਅਦ ਫਾਹਾ ਲੈਣ ਦੀ ਗੱਲ ਕਹੀ ਜਾ ਰਹੀ ਹੈ।