ਸੜਕ ਕਿਨਾਰੇ ਖੜ੍ਹੀਆਂ ਗੱਡੀਆਂ 'ਚ ਵੱਜੀ ਫਾਇਰ ਬ੍ਰਿਗੇਡ - ਤੇਜ਼ ਰਫ਼ਤਾਰ ਬਠਿੰਡਾ ਫਾਇਰ ਬ੍ਰਿਗੇਡ ਦੀ ਗੱਡੀ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿੱਚ ਜਾ ਟਕਰਾਈ
ਬਠਿੰਡਾ: ਗੋਨਿਆਣਾ ਰੋਡ ਤੇ ਅੱਜ ਤੇਜ਼ ਰਫ਼ਤਾਰ ਬਠਿੰਡਾ ਫਾਇਰ ਬ੍ਰਿਗੇਡ ਦੀ ਗੱਡੀ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿੱਚ ਜਾ ਟਕਰਾਈ ਜਿਸ ਕਾਰਨ ਦੋ ਤਿੰਨ ਗੱਡੀਆਂ ਦਾ ਨੁਕਸਾਨ ਹੋ ਗਿਆ, ਇਸ ਮੌਕੇ ਤੇ ਖੜ੍ਹੇ ਕੁਝ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਗੱਡੀ ਦੀਆਂ ਚਾਬੀਆਂ ਕੱਢ ਲਈਆਂ ਜਿਸ ਕਾਰਨ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਲੋਕਾਂ ਵਿਚਕਾਰ ਕਾਫੀ ਬਹਿਸ ਬਾਜ਼ੀ ਹੋਈ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਤੋਂ ਦੂਸਰੀ ਗੱਡੀ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ ਫਾਇਰ ਬ੍ਰਿਗੇਡ ਦੇ ਡਰਾਈਵਰ ਦਾ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਗੋਨਿਆਣਾ ਰੋਡ ਤੇ ਰਿਲਾਇੰਸ ਪੈਟਰੋਲ ਪੰਪ ਦੇ ਨੇੜੇ ਅੱਗ ਲੱਗੀ ਸੀ। ਉਨ੍ਹਾਂ ਨੂੰ ਵਾਰ-ਵਾਰ ਫਾਇਰ ਕਾਲ ਆ ਰਹੇ ਸੀ ਜਦੋਂ ਉਹ ਅੱਗ ਬੁਝਾਉਣ ਲਈ ਜਾ ਰਹੇ ਸਨ ਤਾਂ ਇਸ ਦੌਰਾਨ ਗੋਨਿਆਣਾ ਰੋਡ ਉੱਤੇ ਇਕ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਬਚਦੇ-ਬਚਦੇ ਸੜਕ ਕਿਨਾਰੇ ਪੈਂਚਰ ਲਵਾ ਰਹੀ ਇੱਕ ਗੱਡੀ ਵਿੱਚ ਜਾ ਟਕਰਾਏ ਅਤੇ ਉੱਥੇ ਖੜ੍ਹੇ ਲੋਕ ਕੁੱਝ ਲੋਕਾਂ ਵੱਲੋਂ ਅੱਗ ਬੁਝਾਉਣ ਜਾ ਰਹੀ ਫਾਇਰ ਬ੍ਰਿਗੇਡ ਦੀ ਗੱਡੀ ਦੀਆਂ ਚਾਬੀਆਂ ਕੱਢ ਲਈਆਂ ਗਈਆਂ। ਜਿਸ ਕਾਰਨ ਉਸ ਨੂੰ ਅੱਗ ਬੁਝਾਉਣ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵੱਲੋਂ ਆਉਣ ਜਾਣ ਵਾਲੇ ਰਾਸਤੇ ਨੂੰ ਰੋਕਿਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਸੜਕ ਕਿਨਾਰੇ ਖੜ੍ਹੀਆਂ ਗੱਡੀਆਂ 'ਚ ਵੱਜੀ ਫਾਇਰ ਬ੍ਰਿਗੇਡ ਗੱਡੀ