ਬਠਿੰਡਾ: 15 ਅਗਸਤ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਸ਼ਹਿਰ 'ਚ ਹਾਈ ਅਲਰਟ ਹੈ। ਇਸ ਦੇ ਬਾਅਦ ਵੀ ਬਠਿੰਡਾ ਵਿੱਚ ਰੇਲ ਮੁਸਾਫ਼ਰਾ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਰੇਲਵੇ ਦੇ ਪ੍ਰਬੰਧਾ 'ਚ ਢਿੱਲੀ ਕਾਰਗੁਜਾਰੀ ਦੇ ਚਲਦੇ ਮੁਸਾਫ਼ਰਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਕੜਾ ਕੀਤਾ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਬਠਿੰਡਾ 'ਚ ਹਾਈ ਅਲਰਟ, ਪ੍ਰਸ਼ਾਸਨ ਸੁੱਤਾ ਕੁੰਭਕਰਨੀ ਨੀਂਦ - High alert in Bathinda
15 ਅਗਸਤ ਅਜ਼ਾਦੀ ਦਿਵਸ ਦੇ ਮੌਕੇ ਉੱਤੇ ਸ਼ਹਿਰ 'ਚ ਹਾਈ ਅਲਰਟ ਹੈ। ਇਸ ਦੇ ਬਾਅਦ ਵੀ ਬਠਿੰਡਾ ਵਿੱਚ ਰੇਲ ਮੁਸਾਫ਼ਰਾ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।
ਫ਼ੋਟੋ
ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਜਲਦ ਸੁਰੱਖਿਆ ਨੂੰ ਕੜੀ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨਾਂ 'ਤੇ ਜਲਦ ਹੀ ਮੈਟਲ ਡਿਟੈਕਟਰ ਅਤੇ ਪੈਕੇਟ ਸਕੈਨ ਡਿਵਾਈਸ ਲਗਾਏ ਜਾਣਗੇ ਤਾਂ ਜੋ ਮੁਸਾਫ਼ਰਾ ਦੀ ਤਲਾਸ਼ੀ ਲਈ ਜਾ ਸਕੇ। ਖੁਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਹਾਈ ਅਲਰਟ 'ਤੇ ਹੈ।