ਬਠਿੰਡਾ : ਸ਼ਨੀਵਾਰ ਰਾਤ ਵੇਲੇ ਜ਼ਿਲ੍ਹੇ ਦਾ ਤਾਪਮਾਨ 2.8 ਤੋਂ ਲੈ ਕੇ 9 ਡਿਗਰੀ ਤੱਕ ਦਰਜ ਕੀਤਾ ਗਿਆ। ਇਸ ਠੰਡੇ ਮੌਸਮ 'ਚ ਬੇਸਹਾਰਾ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਾਰਨ ਠੰਡ ਦਾ ਕਹਿਰ ਹੋਰ ਵੱਧ ਚੁੱਕਿਆ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਬਠਿੰਡਾ ਜ਼ਿਲ੍ਹੇ 'ਚ ਕੜਾਕੇ ਦੀ ਠੰਡ ਕਾਰਨ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਠੰਡ ਤੋਂ ਰਾਹਤ ਲਈ ਲੋਕ ਅੱਗ ਅਤੇ ਚਾਹ ਦਾ ਸਹਾਰਾ ਲੈ ਰਹੇ ਹਨ।
ਇਸ ਬਾਰੇ ਜਦ ਈਟੀਵੀ ਭਾਰਤ ਦੀ ਟੀਮ ਨੇ ਪੜਤਾਲ ਕੀਤੀ ਤਾਂ ਕੁੱਝ ਮਜ਼ਦੂਰ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਨੇੜੇ ਸ਼ੈੱਡ ਦੇ ਹੇਠਾਂ ਅੱਗ ਜਲਾ ਕੇ ਗੁਜ਼ਾਰਾ ਕਰਦੇ ਨਜ਼ਰ ਆਏ। ਰਲਵੇ ਸਟੇਸ਼ਨ ਨੇੜੇ ਵਸਨੀਕ ਲੋਕਾਂ ਨੇ ਦੱਸਿਆ ਕਿ ਮਾਲ ਗੁਦਾਮ 'ਤੇ ਰਹਿਣ ਵਾਲੇ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਦਾ ਬੇਹਾਲ ਹੈ, ਕਿਉਂਕਿ ਠੰਡ ਦੇ ਮੌਸਮ 'ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਹਾਰਾ ਨਹੀਂ ਮਿਲਦਾ।