ਬਠਿੰਡਾ:ਮੌੜ ਮੰਡੀ ਨਗਰ ਕੌਂਸਲ ਦੀ ਪ੍ਰਧਾਨ ਦੀ ਤਾਜਪੋਸ਼ੀ ਲਈ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਜ਼ਾਰ ਵਿੱਚ ਆਪਸੀ ਮੀਟਰ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਠੀਕ ਹੋ ਚੁੱਕੇ ਕੋਰੋਨਾ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਕਸੀਮੀਟਰ ਸਰਕਾਰੀ ਹਸਪਤਾਲਾਂ ਵਿੱਚ ਜਮ੍ਹਾ ਕਰਵਾ ਦੇਣ ਤਾਂ ਜੋ ਦੂਸਰੇ ਮਰੀਜ਼ਾਂ ਨੂੰ ਸੈਨੀਟਾਈਜ਼ ਕਰਕੇ ਦਿੱਤੇ ਜਾ ਸਕਣ।
ਪੰਜਾਬ ਸਰਕਾਰ ਨੇ ਠੀਕ ਹੋ ਚੁੱਕੇ ਲੋਕਾਂ ਤੋਂ ਵਾਪਿਸ ਮੰਗੇ ਆਕਸੀਮੀਟਰ - ਸਰਕਾਰੀ ਹਸਪਤਾਲਾਂ
ਉਨ੍ਹਾਂ ਨੇ ਠੀਕ ਹੋ ਚੁੱਕੇ ਕੋਰੋਨਾ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਕਸੀਮੀਟਰ ਸਰਕਾਰੀ ਹਸਪਤਾਲਾਂ ਵਿੱਚ ਜਮ੍ਹਾ ਕਰਵਾ ਦੇਣ ਤਾਂ ਜੋ ਦੂਸਰੇ ਮਰੀਜ਼ਾਂ ਨੂੰ ਸੈਨੀਟਾਈਜ਼ ਕਰਕੇ ਦਿੱਤੇ ਜਾ ਸਕਣ।
ਸਿਹਤ ਮੰਤਰੀ ਨੇ ਆਕਸੀਮੀਟਰ ਸਰਕਾਰੀ ਹਸਪਤਾਲਾਂ ’ਚ ਜਮਾ ਕਰਵਾਉਣ ਦੀ ਕੀਤੀ ਅਪੀਲ
ਆਕਸੀਜਨ ਦੀ ਘਾਟ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਨਾ ਹੋਣ ਕਾਰਨ ਨਵੇਂ ਪਲਾਂਟ ਨਹੀਂ ਸਨ ਲੱਗੇ ਸਨ। ਉਨ੍ਹਾਂ ਦੀ ਸਰਕਾਰ ਹੁਣ ਨਵੇਂ ਪਲਾਂਟ ਲਗਾਏਗੀ ਜਿਸ ਕਾਰਨ ਆਕਸੀਜਨ ਦੀ ਕੋਈ ਘਾਟ ਨਹੀਂ ਹੋਵੇਗੀ। ਹਸਪਤਾਲ ਵਿੱਚ ਸਟਾਫ ਦੀ ਕਮੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਭਰਤੀ ਲਗਾਤਾਰ ਜਾਰੀ ਹੈ ਅਤੇ ਆਉਂਦੇ ਦਿਨਾਂ ਵਿੱਚ ਵੀ ਇਹ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ।
ਇਹ ਵੀ ਪੜੋ: ਕੋਟਕਪੂਰਾ ’ਚ ਸਿੱਖ ਜਥੇਬੰਦੀਆਂ ਨੇ ਸਾੜੀਆਂ ਹਾਈ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ