ਪੰਜਾਬ

punjab

ETV Bharat / city

ਮੇਰਾ ਮੁਕਾਬਲਾ ਸਿਰਫ਼ ਮੇਰੇ ਨਾਲ ਹੈ- ਹਰਸਿਮਰਤ ਕੌਰ ਬਾਦਲ - aap

ਬਠਿੰਡਾ 'ਚ ਪਿੰਡ ਭੁੱਚੋਂ ਮੰਡੀ ਵਿੱਖੇ ਹਰਸਿਮਰਤ ਕੌਰ ਬਾਦਲ ਨੇ ਮੀਟਿੰਗ ਕੀਤੀ।

ਡਿਜ਼ਾਈਨ ਫ਼ੋਟੋ

By

Published : Apr 25, 2019, 11:49 PM IST

ਬਠਿੰਡਾ : ਚੋਣਾਂ ਦੇ ਮੱਦੇਨਜ਼ਰ ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਅਤੇ ਬੀਜੇਪੀ ਦੀ ਸਾਂਝੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਮੰਡੀ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵੇਲੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਚੋਣਾਂ 'ਚ ਕਿਸੇ ਨਾਲ ਨਹੀਂ ਬਲਕਿ ਖ਼ੁਦ ਦੇ ਨਾਲ ਹੈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਰਕਾਰ 'ਤੇ ਸ਼ਬਦੀਵਾਰ ਕੀਤਾ ਉਨ੍ਹਾਂ ਕਿਹਾ, ਮੈਂ ਸ਼ੁਕਰਗੁਜ਼ਾਰ ਹਾਂ ਕਿ ਚੋਣਾਂ ਆਇਆਂ ਨੇ ਇਸ ਮੌਕੇ ਕਾਂਗਰਸ ਸਰਕਾਰ ਨੂੰ ਮੌਕਾ ਮਿਲਿਆ ਆਮ ਲੋਕਾਂ ਦੇ ਰੂ-ਬ-ਰੂ ਹੋਣ ਦਾ, ਨਹੀਂ ਤਾਂ ਉਹ ਆਮ ਲੋਕਾਂ 'ਚ ਵਿੱਚਰਦੇ ਹੀ ਨਹੀਂ ਹਨ।

ਮੇਰਾ ਮੁਕਾਬਲਾ ਸਿਰਫ਼ ਮੇਰੇ ਨਾਲ ਹੈ- ਹਰਸਿਮਰਤ ਕੌਰ ਬਾਦਲ
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਅਕਾਲੀ-ਭਾਜਪਾ ਪਾਰਟੀ ਦੇ ਤਰੀਫ਼ਾਂ ਦੇ ਪੁੱਲ ਬੰਣਦੇ ਹੋਏ ਕਿਹਾ, "ਬਠਿੰਡਾ ਦਾ ਵਿਕਾਸ ਬੋਲਦਾ ਜੋ ਇਸ ਥਾਂ ਤੋਂ ਬਾਕੀ ਉਮੀਦਵਾਰ ਚੋਣ ਲੜਣਾ ਚਾਹੁੰਦੇ ਹਨ ਉਹ ਪਹਿਲਾਂ ਆਪਣੇ ਹੱਲਕੇ ਦਾ ਤਾਂ ਹਾਲ ਦੱਸਣ ਉਨ੍ਹਾਂ ਨੇ ਕੀ ਕੀਤਾ ਹੈ ?"

ABOUT THE AUTHOR

...view details