ਬਠਿੰਡਾ:ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਫੂਡ ਪ੍ਰੋਸੈਸਿੰਗ ਮਿਨਿਸਟਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦਾ ਮੱਥਾ ਟੇਕ ਸ਼ੁਕਰਾਨਾ ਕੀਤਾ। ਗੁਰਬਾਣੀ ਦਾ ਸਰਵਣ ਕਰਨ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਬਰਤਨਾਂ ਦੀ ਸੇਵਾ ਵੀ ਕੀਤੀ।
ਸ਼ੁਕਰਾਨਾ ਕਰਦੇ ਹੋਏ ਹਰਸਿਮਰਤ ਦੀਆਂ ਭਰੀਆਂ ਅੱਖਾਂ - ਫੂਡ ਪ੍ਰੋਸੈਸਿੰਗ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਮੱਥਾ ਟੇਕਿਆ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਦੀਆਂ ਅੱਖਾਂ ਭਰ ਆਈਆਂ।
ਹਰਸਿਮਰਤ ਕੌਰ ਬਾਦਲ
ਲੋਕਾਂ ਦਾ ਧੰਨਵਾਦ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਈ। ਭਰੀਆਂ ਅੱਖਾਂ ਨਾਲ ਹਰਸਿਮਰਤ ਨੇ ਕਿਹਾ, "ਕਾਂਗਰਸ ਸਰਕਾਰ ਜ਼ਾਲਮਾਂ ਦੀ ਸਰਕਾਰ ਹੈ, ਤੁਸੀਂ ਸਭ ਨੇ ਡੱਟ ਕੇ ਸਾਹਮਣਾ ਕੀਤਾ ਅਤੇ ਇਕ ਵਾਰ ਫਿਰ ਸੇਵਾ ਦਾ ਮੌਕਾ ਦਿੱਤਾ।"