ਬਠਿੰਡਾ:ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਬਠਿੰਡਾ ਦੇ ਸ਼ਾਰਪ ਸ਼ੂਟਰ ਹਰਕਮਲ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹਰਕਮਲ ਦਾ ਪਰਿਵਾਰ ਕਾਫੀ ਸਦਮੇ ਵਿੱਚ ਹੈ। ਉਹਨਾਂ ਦੇ ਦਾਦਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਮੈਂ ਕਦੇ ਕਿਸੇ ਦੀ ਜਾਨ ਨਹੀਂ ਲੈ ਸਕਦਾ। ਹਾਲਾਂਕਿ ਉਸ ਖ਼ਿਲਾਫ਼ ਬਠਿੰਡਾ ਵਿੱਚ ਕਈ ਕੇਸ ਦਰਜ ਹਨ। ਉਹ ਲੜਾਈ ਝਗੜਾ ਜ਼ਰੂਰ ਕਰਦਾ ਸੀ। ਅਸੀਂ ਵੀ ਸਿੱਧੂ ਮੁਸੇਵਾਲਾ ਦੀ ਮੌਤ ਤੋਂ ਦੁਖੀ ਹਾਂ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ, ਪਰ ਪਿਛਲੇ 2 ਸਾਲਾਂ ਤੋਂ ਹਰਕਮਲ ਉਸ ਤੋਂ ਵੱਖ ਰਹਿ ਰਿਹਾ ਹੈ। ਉਸ ਨਾਲ ਗੱਲ ਵੀ ਨਹੀਂ ਕਰਦਾ ਪਰ ਦਾਦੇ ਨੂੰ ਪੋਤੇ ਦਾ ਨਾਮ ਸਾਹਮਣੇ ਆਉਣ ਉੱਤੇ ਦੁੱਖ ਹੈ ਨਾਲ ਹੀ ਹਰਕਮਲ ਦੇ ਚਚੇਰੇ ਭਰਾ ਵੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਉਹਨਾਂ ਦੇ ਭਰਾ ਦਾ ਕਤਲ ਵਿੱਚ ਹੱਥ ਹੋ ਸਕਦਾ ਹੈ।
" ਮੈਂ ਹੱਥ ਜੋੜ ਕੇ ਮੰਗ ਕਰਦਾ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ"
ਹਰਕਮਲ ਸਿੰਘ ਅਜਿਹਾ ਕਦੇ ਵੀ ਨਹੀਂ ਕਰ ਸਕਦਾ ਸੀ, ਹਾਂ, ਉਸ ਖ਼ਿਲਾਫ਼ ਲੜਾਈ-ਝਗੜੇ ਦੇ ਕੇਸ ਦਰਜ ਹਨ ਅਤੇ ਹਰ ਮਹੀਨੇ ਬਠਿੰਡਾ ਸੀਆਈਏ ਸਟਾਫ਼ ਪੁਲਿਸ ਵੱਲੋਂ ਉਸ ਨੂੰ ਥਾਣੇ ਹਾਜ਼ਰ ਕਰਵਾਉਣ ਲਈ ਬੁਲਾਇਆ ਜਾਂਦਾ ਸੀ। ਕਿਉਂਕਿ ਉਸ ਖ਼ਿਲਾਫ਼ ਅਸਲਾ ਐਕਟ ਦੇ ਵੀ ਕੇਸ ਦਰਜ ਸਨ, ਨੇ ਦੱਸਿਆ ਕਿ ਇਹ ਵੀ ਹਰਕਮਲ, ਮੈਂ ਆਪਣੇ ਪੋਤੇ ਨੂੰ ਆਪਣੇ ਹੱਥਾਂ ਨਾਲ ਪਾਲਿਆ ਹੈ ਅਤੇ ਇਹ ਅਜਿਹੀ ਘਿਨਾਉਣੀ ਹਰਕਤ ਨਹੀਂ ਕਰ ਸਕਦਾ। ਕਿਸੇ ਦਾ ਕਤਲ ਨਹੀਂ ਕਰ ਸਕਦਾ, ਇਹ ਵੀ ਮੇਰੇ ਲੜਕੇ ਦਾ ਇਕਲੌਤਾ ਪੁੱਤਰ ਹੈ, ਜੋ ਨੌਵੀਂ ਜਮਾਤ ਤੱਕ ਪੜ੍ਹਿਆ ਹੈ ਅਤੇ ਮੈਂ ਬਠਿੰਡਾ ਪੁਲਿਸ ਨੂੰ ਅਪੀਲ ਕਰਦਾ ਹਾਂ। ਹੱਥ ਜੋੜ ਕੇ ਮੰਗ ਕੀਤੀ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਜਾਂਚ ਸਹੀ ਕਰਵਾਈ ਜਾਵੇ ਤਾਂ ਜੋ ਮੇਰਾ ਪੋਤਰਾ ਬੇਵਜ੍ਹਾ ਨਾ ਫਸ ਜਾਵੇ।