ਪੰਜਾਬ

punjab

ETV Bharat / city

ਚਿੱਟਾ ਖਰੀਦਦੇ ਹੋਏ ਲੜਕੀ ਕਾਬੂ, ਦੇਖੋ ਵੀਡੀਓ - ਨਸ਼ੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ

ਬਠਿੰਡਾ ਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚ ਕਲੱਬ ਵਾਲਿਆਂ ਅਤੇ ਮੁਹੱਲਾ ਵਾਸੀਆਂ ਨੇ ਇੱਕ ਲੜਕੀ ਨੂੰ ਲੜਕੇ ਕੋਲੋਂ ਚਿੱਟਾ ਖਰੀਦਦੇ ਰੰਗੀ ਹੱਥੀ ਕਾਬੂ ਕੀਤਾ ਗਿਆ ਜਿਸ ਨੂੰ ਸੂਚਨਾ ’ਤੇ ਤੁਰੰਤ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਚਿੱਟਾ ਖਰੀਦਦੇ ਹੋਏ ਲੜਕੀ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ
ਚਿੱਟਾ ਖਰੀਦਦੇ ਹੋਏ ਲੜਕੀ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ

By

Published : Apr 20, 2022, 8:01 AM IST

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਨੌਜਵਾਨ ਕੁੜੀਆਂ ਮੁੰਡੇ ਇਸ ਨਸ਼ੇ ਦੇ ਦਲਦਲ ਚ ਧਸਦੇ ਜਾ ਰਹੇ ਹਨ। ਇਸ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਨੂੰ ਲੜਕੇ ਤੋਂ ਚਿੱਟਾ ਖਰੀਦਦੇ ਹੋਏ ਰੰਗੀ ਹੱਥੀ ਕਾਬੂ ਕੀਤਾ ਗਿਆ।

ਚਿੱਟਾ ਖਰੀਦਣ ਆਈ ਲੜਕੀ

ਮਿਲੀ ਜਾਣਕਾਰੀ ਮੁਤਾਬਿਕ ਸ਼ਹੀਦ ਬਾਬਾ ਦੀਪ ਸਿੰਘ ਨਗਰ ’ਚ ਕਲੱਬ ਵਾਲਿਆਂ ਅਤੇ ਮੁਹੱਲਾ ਵਾਸੀਆਂ ਨੇ ਇੱਕ ਲੜਕੀ ਨੂੰ ਲੜਕੇ ਕੋਲੋਂ ਚਿੱਟਾ ਖਰੀਦਦੇ ਰੰਗੀ ਹੱਥੀ ਕਾਬੂ ਕੀਤਾ ਗਿਆ ਜਿਸ ਨੂੰ ਸੂਚਨਾ ’ਤੇ ਤੁਰੰਤ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਚਿੱਟਾ ਖਰੀਦਦੇ ਹੋਏ ਲੜਕੀ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ

ਸਥਾਨਕਵਾਸੀਆਂ ਦੇ ਮੁਤਾਬਿਕ ਉਨ੍ਹਾਂ ਦੇ ਮੁਹੱਲੇ ’ਚ ਇਸ ਤੋਂ ਪਹਿਲਾਂ 100 ਤੋਂ ਜਿਆਦਾ ਲੋਕਾਂ ਦੀ ਨਸ਼ੇ ਦੇ ਚੱਲਦੇ ਮੌਤ ਹੋ ਚੁੱਕੀ ਹੈ ਅਤੇ ਸ਼ਰੇਆਮ ਹਰ ਗਲੀ ਚ ਚਿੱਟਾ ਵਰਗਾ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਕਲੱਬ ਦੇ ਕੁਝ ਨੌਜਵਾਨਾਂ ਨੇ ਆਪਣੇ ਵਾਰਡ ਚ ਵਿਕ ਰਹੇ ਨਸ਼ੇ ਨੂੰ ਰੋਕਣ ਦੇ ਲਈ ਪਹਿਲਾਂ ਤੋਂ ਟ੍ਰੈਪ ਲਗਾਇਆ ਹੋਇਆ ਸੀ ਜਿਸ ਦੇ ਚੱਲਦੇ ਇਹ ਲੜਕੀ ਆਪਣੀ ਸਕੂਟੀ ਤੇ ਆਉਂਦੀ ਹੈ ਅਤੇ ਇਸ ਮੋਟਰਸਾਈਕਲ ਸਵਾਰ ਨੌਜਵਾਨ ਤੋਂ ਚਿੱਠੇ ਦਾ ਨਸ਼ਾ ਲੈ ਕੇ ਜਾਣ ਹੀ ਲੱਗਦੀ ਹੈ ਕਿ ਕੱਲਬ ਦੇ ਮੈਬਰਾਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਇਨ੍ਹਾਂ ਕੋਲੋਂ ਚਿੱਟਾ ਨਸ਼ਾ ਵੀ ਬਰਾਮਦ ਹੋਇਆ।

ਇਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੂੰ ਦੋਵੇਂ ਲੜਕਾ ਅਤੇ ਲੜਕੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਪੀਸੀਆਰ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਮਹਿਲਾ ਪੁਲਿਸ ਨੂੰ ਬੁਲਾਇਆ ਗਿਆ ਹੈ ਅਤੇ ਸੀਨੀਅਰ ਅਧਿਕਾਰੀ ਮਾਮਲੇ ਦੀ ਅਗਲੀ ਕਾਰਵਾਈ ਕਰਨਗੇ।

ਇਹ ਵੀ ਪੜੋ:ਕਲਯੁਗੀ ਪੁੱਤ ਵੱਲੋਂ ਪਿਓ ਦਾ ਕਤਲ, ਦਰਿਆ ’ਚ ਸੁੱਟੀ ਲਾਸ਼

ABOUT THE AUTHOR

...view details