ਬਠਿੰਡਾ : ਸ਼ਹਿਰ ਦੇ ਅਜੀਤ ਰੋਡ ਉੱਤੇ ਦਾ ਕੁੱਝ ਦਿਨ ਪਹਿਲਾਂ ਇੱਕ ਲੜਕੀ ਦਾ ਪਰਸ ਗੁਆਚ ਗਿਆ ਸੀ। ਇੱਕ ਵਿਅਕਤੀ ਨੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਉਸ ਦਾ ਪਰਸ ਉਸ ਨੂੰ ਵਾਪਸ ਸੌਂਪਿਆ। ਲੜਕੀ ਵੱਲੋਂ ਵਿਅਕਤੀ ਅਤੇ ਟ੍ਰੈਫਿਕ ਪੁਲਿਸ ਦੀ ਵੱਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ।
ਟ੍ਰੈਫਿਕ ਪੁਲਿਸ ਦੀ ਮਦਦ ਨਾਲ ਕੁੜੀ ਨੂੰ ਵਾਪਸ ਮਿਲਿਆ ਗੁਆਚਿਆ ਪਰਸ - Girl found her lost purse
ਬਠਿੰਡਾ ਦੀ ਟ੍ਰੈਫਿਕ ਪੁਲਿਸ ਨੇ ਆਪਣਾ ਫ਼ਰਜ ਪੂਰਾ ਕਰਦਿਆਂ ਇੱਕ ਲੜਕੀ ਦਾ ਗੁਆਚਿਆ ਹੋਇਆ ਪਰਸ ਵਾਪਸ ਕੀਤਾ। ਵੈਲਡਿੰਗ ਦਾ ਕੰਮ ਕਰਨ ਵਾਲੇ ਵਿਕਰਮਜੀਤ ਨੂੰ ਇੱਕ ਲੜਕੀ ਦਾ ਪਰਸ ਮਿਲਿਆ। ਉਸ ਨੇ ਆਪਣੀ ਇਮਾਨਦਾਰੀ ਅਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀਆਂ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਲੜਕੀ ਨਾਲ ਸੰਪਰਕ ਕਰਕੇ ਉਸ ਨੂੰ ਉਸ ਦਾ ਗੁਆਚਿਆ ਪਰਸ ਵਾਪਸ ਮੋੜ ਦਿੱਤਾ ਗਿਆ। ਲੜਕੀ ਵੱਲੋਂ ਵਿਅਕਤੀ ਅਤੇ ਟ੍ਰੈਫਿਕ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ।
ਵੈਲਡਿੰਗ ਦਾ ਕੰਮ ਕਰਨ ਵਾਲੇ ਵਿਕਰਮਜੀਤ ਸਿੰਘ ਨਾਂਅ ਦੇ ਵਿਅਕਤੀ ਨੂੰ ਰੁਪਇਆਂ ਨਾਲ ਭਰਿਆ ਹੋਇਆ ਇੱਕ ਪਰਸ ਲੱਭਿਆ। ਉਸ ਨੇ ਇਮਾਨਦਾਰੀ ਵਿਖਾਉਂਦੇ ਹੋਏ ਇਸ ਦੀ ਸੂਚਨਾ ਬਠਿੰਡਾ ਟ੍ਰੈਫਿਕ ਪੁਲਿਸ ਕਰਮੀ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਪਰਸ ਦੇ ਵਿੱਚੋਂ ਪਹਿਚਾਣ ਪੱਤਰ ਵੇਖ ਕੇ ਉਸ ਲੜਕੀ ਨੂੰ ਸੰਪਰਕ ਕਰਕੇ ਉਸ ਨੂੰ ਪਰਸ ਸੌਂਪ ਦਿੱਤਾ ਗਿਆ।
ਲੜਕੀ ਨੇ ਵਿਕਰਮਜੀਤ ਸਿੰਘ ਮਿਸਤਰੀ ਅਤੇ ਟ੍ਰੈਫਿਕ ਪੁਲਿਸ ਕਰਮੀ ਦਾ ਧੰਨਵਾਦ ਕੀਤਾ। ਲੜਕੀ ਨੇ ਦੱਸਿਆ ਕਿ ਉਹ ਮਲੋਟ ਦੀ ਵਸਨੀਕ ਹੈ ਅਤੇ ਉਹ ਅਜੀਤ ਰੋਡ ਉੱਤੇ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ। ਗ਼ਲਤੀ ਨਾਲ ਕੁੱਝ ਦਿਨ ਪਹਿਲਾਂ ਉਹ ਆਪਣਾ ਪਰਸ ਇੱਕ ਦੁਕਾਨ ਉੱਤੇ ਭੁੱਲ ਗਈ ਸੀ ਜੋ ਕਿ ਵਿਕਰਮਜੀਤ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਦੀ ਮਦਦ ਨਾਲ ਉਸ ਨੂੰ ਮਿਲ ਗਿਆ। ਉਸ ਨੇ ਦੱਸਿਆ ਕਿ ਉਸ ਵਿੱਚ ਕੁੱਝ ਨਗਦੀ ਰੁਪਏ ਅਤੇ ਉਸ ਦੇ ਜ਼ਰੂਰੀ ਕਾਗਜ਼ਾਤ ਸਨ। ਉਸ ਨੇ ਦੋਹਾਂ ਦਾ ਧੰਨਵਾਦ ਕਰਦਿਆਂ ਸ਼ਹਿਰ ਦੀ ਟ੍ਰੈਫਿਕ ਪੁਲਿਸ ਦੀ ਸ਼ਲਾਘਾ ਕੀਤੀ।