ਪੰਜਾਬ

punjab

ETV Bharat / city

ਇੱਕ ਹਾਦਸੇ ਤੋਂ ਨੌਜਵਾਨ ਨੇ ਲਿਆ ਸਬਕ, ਹੁਣ ਆਟੋ ਵਿੱਚ ਦਿੰਦੈ ਇਨ੍ਹਾਂ ਨੂੰ ਮੁਫਤ ਸਫਰ ਦੀ ਸਹੂਲਤ - ਐਮਰਜੈਂਸੀ ਸੇਵਾਵਾਂ ਮੁਫਤ ਵਿੱਚ ਆਟੋ ਸਰਵਿਸ

ਬਠਿੰਡਾ ਸ਼ਹਿਰ ਦਾ ਆਟੋ ਚਾਲਕ ਗੁਰਤੇਜ ਸਿੰਘ ਵੱਲੋਂ ਨੇਕ ਉਪਰਾਲਾ ਕਰਦਿਆਂ ਆਪਣੇ ਆਟੋ ਵਿੱਚ ਗਰਭਵਤੀ ਮਹਿਲਾਵਾਂ ਤੋਂ ਲੈਕੇ ਹਾਦਸੇ ਦੌਰਾਨ ਦੀ ਐਮਰਜੈਂਸੀ ਸੇਵਾਵਾਂ ਮੁਫਤ ਵਿੱਚ ਆਟੋ ਸਰਵਿਸ ਦਿੱਤੀ ਜਾਂਦੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਆਟੋ ਉੱਤੇ ਆਪਣਾ ਨੰਬਰ ਲਿਖਵਾਇਆ ਹੋਇਆ ਹੈ ਅਤੇ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਹੋਈ ਹੈ।

Free travel facility by auto driver
ਆਟੋ ਚਾਲਕ ਵੱਲੋਂ ਮੁਫਤ ਸਫਰ ਸਹੂਲਤ

By

Published : Aug 29, 2022, 10:20 AM IST

Updated : Aug 29, 2022, 10:54 AM IST

ਬਠਿੰਡਾ: ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਅਜਿਹੇ ਲੋਕ ਹਨ ਜੋ ਕਿ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ। ਬਠਿੰਡਾ ਸ਼ਹਿਰ ਦਾ ਇੱਕ ਅਜਿਹਾ ਹੀ ਆਟੋ ਚਾਲਕ ਗੁਰਤੇਜ ਸਿੰਘ ਹੈ ਜੋ ਕਿ ਆਪਣੇ ਆਟੋ ਵਿੱਚ ਗਰਭਵਤੀ ਮਹਿਲਾਵਾਂ, ਲੋੜ ਵੰਦ ਬੱਚਿਆ ਅਤੇ ਹਾਦਸੇ ਦੌਰਾਨ ਐਮਰਜੈਂਸੀ ਸੇਵਾਵਾਂ ਲਈ ਮੁਫਤ ਵਿੱਚ ਸੇਵਾ ਕਰਦਾ ਹੈ। ਦੱਸ ਦਈਏ ਕਿ ਇੱਕ ਹਾਦਸੇ ਤੋਂ ਸਬਕ ਲੈਂਦਿਆ ਗੁਰਤੇਜ ਵੱਲੋਂ ਗਰਭਵਤੀ ਔਰਤਾਂ ਨੂੰ ਹਸਪਤਾਲ ਅਤੇ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਕਰਦੇ ਗੁਰਤੇਜ ਸਿੰਘ ਵੱਲੋਂ ਦਿੱਤੀ ਜਾਂਦੀ ਹੈ।

ਇੱਕ ਘਟਨਾ ਨੇ ਬਦਲੀ ਸੋਚ:ਇਸ ਸਬੰਧੀ ਗੁਰਤੇਜ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਤਾਂ ਉਸ ਨੂੰ ਬੋਲਣ ਦੀ ਸਮੱਸਿਆ ਪੈਦਾ ਹੋਈ ਉਸਨੂੰ ਲੱਗਾ ਕਿ ਜੇਕਰ ਉਹ ਆਪਣੀ ਪਤਨੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਦਿੰਦਾ ਤਾਂ ਸ਼ਾਇਦ ਉਸਦੀ ਬੇਟੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੁੰਦੀ। ਇਸੇ ਤੋਂ ਸਬਕ ਲੈਂਦਿਆਂ ਉਸ ਸਮੇਂ ਗਰਭਵਤੀ ਮਹਿਲਾਵਾਂ, ਬੱਚਿਆ ਅਤੇ ਹਾਦਸੇ ਦੌਰਾਨ ਐਮਰਜੈਂਸੀ ਸੇਵਾ ਮੁਫਤ ਵਿੱਚ ਦਿੱਤੀ ਜਾਂਦੀ ਹੈ।

ਆਟੋ ਚਾਲਕ ਵੱਲੋਂ ਮੁਫਤ ਸਫਰ ਸਹੂਲਤ

100 ਦੇ ਕਰੀਬ ਗਰਭਵਤੀ ਮਹਿਲਾਵਾਂ ਦੀ ਕਰ ਚੁੱਕਿਆ ਹੈ ਸੇਵਾ:ਗਰਤੇਜ ਸਿੰਘ ਨੇ ਦੱਸਿਆ ਕਿ ਹੁਣ ਤੱਕ 100 ਦੇ ਕਰੀਬ ਗਰਭਵਤੀ ਮਹਿਲਾਵਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਮੁਫਤ ਸਫਰ ਰਾਹੀਂ ਪਹੁੰਚਾ ਚੁੱਕੇ ਹਨ। ਗੁਰਤੇਜ ਸਿੰਘ ਵੱਲੋਂ ਲੋੜਵੰਦ ਬੱਚਿਆਂ ਲਈ ਖੂਨਦਾਨ ਕੀਤਾ ਜਾਂਦਾ ਹੈ।

ਲੋਕਾਂ ਨੇ ਉਡਾਇਆ ਉਸਦਾ ਮਜ਼ਾਕ:ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂ ਸ਼ੁਰੂ ਵਿਚ ਉਸ ਨੂੰ ਇਸ ਮੁਹਿੰਮ ਨੂੰ ਲੈ ਕੇ ਲੋਕਾਂ ਦੇ ਤਾਨ੍ਹੇ ਵੀ ਸੁਣਨੇ ਪਏ ਅਤੇ ਕਈ ਆਟੋ ਚਾਲਕਾਂ ਵੱਲੋਂ ਉਸ ਦਾ ਮਜ਼ਾਕ ਵੀ ਉਡਾਇਆ ਗਿਆ ਪਰ ਉਸ ਨੇ ਲੋਕਾਂ ਦੇ ਇਸ ਰਵੱਈਏ ਦਾ ਵਿਰੋਧ ਨਹੀਂ ਕੀਤਾ ਬਲਕਿ ਉਸ ਵੱਲੋਂ ਆਪਣੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਉਸਨੇ ਬਾਕੀ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਹੈ ਇਹ ਜਿੰਦਗੀ ਕੀਮਤੀ ਹੈ ਅਤੇ ਇਸ ਨੂੰ ਬਚਾਉਣਾ ਹਰ ਇਕ ਦਾ ਫਰਜ਼ ਹੈ।

ਲੋਕਾਂ ਨੇ ਕੀਤੀ ਇਸ ਮੁਹਿੰਮ ਦੀ ਸ਼ਲਾਘਾ: ਦੂਜੇ ਪਾਸੇ ਗਰਭਵਤੀ ਮਹਿਲਾ ਰਮਨਦੀਪ ਕੌਰ ਨੇ ਦੱਸਿਆ ਕਿ ਆਟੋ ਚਾਲਕ ਗੁਰਤੇਜ ਸਿੰਘ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਮੁਫ਼ਤ ਸਫ਼ਰ ਦੀ ਸਹੂਲਤ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੂੰ ਆਪਣੇ ਇਲਾਜ ਲਈ ਏਮਜ਼ ਹਸਪਤਾਲ ਜਾਣਾ ਪੈਂਦਾ ਹੈ, ਜਦੋਂ ਵੀ ਲੋੜ ਹੁੰਦੀ ਹੈ ਤਾਂ ਉਹ ਗੁਰਤੇਜ ਸਿੰਘ ਨੂੰ ਫੋਨ ਕਰਦੇ ਹਨ ਅਤੇ ਗੁਰਤੇਜ ਸਿੰਘ ਉਨ੍ਹਾਂ ਨੂੰ ਸੁਰੱਖਿਅਤ ਏਮਜ਼ ਹਸਪਤਾਲ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਗੁਰਤੇਜ ਸਿੰਘ ਵਾਂਗ ਸਮਾਜ ਦਾ ਅਹਿਮ ਹਿੱਸਾ ਮੰਨਦੇ ਹੋਏ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਹ ਵੀ ਪੜੋ:ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

Last Updated : Aug 29, 2022, 10:54 AM IST

ABOUT THE AUTHOR

...view details