ਬਠਿੰਡਾ:ਸਾਬਕਾ ਗੈਂਗਸਟਰ ਤੇ ਸਮਾਜ ਸੇਵੀ ਕੁਲਵੀਰ ਨਰੂਆਣਾ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਦੋਵਾਂ ਗੈਂਗਸਟਰਾਂ ਨੂੰ 5 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਗੈਂਗਸਟਰ ਸੰਦੀਪ ਉਰਫ ਭੱਲਾ ਸੇਖੂ ਫਤਹਿ, ਨਾਗਰੀ ਤੇ ਅਮਨਦੀਪ ਅਮਨਾ ਵਜੋਂ ਹੋਈ ਹੈ। ਬਠਿੰਡਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਉੱਤਰਾਖੰਡ ਤੋਂ ਪੰਜਾਬ ਲੈਕੇ ਆਈ ਹੈ।
ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਾਤਲਾਂ ਦਾ ਰਿਮਾਂਡ
ਇੱਥੇ ਦੱਸਣਯੋਗ ਹੈ, ਕਿ ਪੁਲਿਸ ਰਿਮਾਂਡ ‘ਤੇ ਲਿਆਂਦੇ ਗਏ, ਸੰਦੀਪ ਭੱਲਾ ਅਤੇ ਫ਼ਤਹਿ ਨਾਗਰੀ ਏ ਗਰੇਡ ਦੇ ਗੈਂਗਸਟਰ ਹਨ। ਜਿਨ੍ਹਾਂ ਵੱਲੋਂ ਪੰਜਾਬ ਵਿੱਚ ਕਰੀਬ ਦੋ ਦਰਜਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਇਨ੍ਹਾਂ ਵੱਲੋਂ ਹੀ ਬਠਿੰਡਾ ਦੇ ਰਿੰਗ ਰੋਡ ਉਪਰ ਸਾਬਕਾ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ। ਜਾਣਕਾਰੀ ਮੁਤਾਬਿਕ ਮ੍ਰਿਤਕ ਸਾਬਕਾ ਗੈਂਗਸਟਰ ਤੇ ਸਮਾਜ ਸੇਵੀ ਕੁਲਵੀਰ ਨਰੂਆਣਾ ਤੇ ਦੋਵੇ ਮੁਲਜ਼ਮਾਂ ਵਿਚਾਲੇ ਕਾਫ਼ੀ ਦੋਸਤੀ ਸੀ। ਜੋ ਪਿਛਲੇ ਲੰਬੇ ਸਮੇਂ ਤੋਂ ਚੰਗੇ ਦੋਸਤ ਮੰਨੇ ਜਾਦੇ ਸਨ।
ਪੰਜਾਬ ਵਿੱਚ ਇੱਕ ਗੈਂਗਸਟਰ ਵੱਲੋਂ ਦੂਜੇ ਗੈਂਗਸਟਰ ‘ਤੇ ਫਾਇਰਿੰਗ ਕਰਨ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਕਰਕੇ ਹਮੇਸ਼ਾ ਹੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ:ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀਆਂ ਪੋਸਟਾਂ ਵਾਇਰਲ