ਬਠਿੰਡਾ:ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿਖੇ ਅੱਜ ਫਿਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਤਿੰਨ ਬੱਚਿਆਂ ਸਣੇ ਪੰਜ ਲੋਕ ਲੱਸੀ ਪੀਣ ਕਾਰਨ ਬਿਮਾਰ ਹੋ ਗਏ ਹਨ, ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਵਿੱਚ ਲਈ ਲਿਆਂਦਾ ਗਿਆ।
ਲੱਸੀ ਦੇਣ ਵਾਲੇ ਪਰਿਵਾਰ ਨੇ ਦੱਸਿਆ ਕਿ ਪਿਛਲੀ ਵਾਰ ਵੀ ਉਨ੍ਹਾਂ ਦੇ ਘਰੋਂ ਹੀ ਲੱਸੀ ਗਈ ਸੀ ਅਤੇ ਅੱਠ ਲੋਕ ਬਿਮਾਰ ਹੋ ਗਏ ਸਨ, ਪਰ ਇਸ ਵਾਰ ਫਿਰ ਤੋਂ ਇਹ ਪਰਿਵਾਰ ਸਾਡੇ ਤੋਂ ਲੱਸੀ ਲੈਣ ਲਈ ਆਏ ਪਰ ਸਾਡੇ ਮਨ੍ਹਾ ਕਰਨ ਦੇ ਬਾਵਜੂਦ ਲੱਸੀ ਲੈ ਗਏ। ਜਿਸ ਕਾਰਨ ਇਹ ਪੰਜ ਲੋਕ ਤਿੰਨ ਬੱਚਿਆਂ ਸਣੇ ਬਿਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ।
ਇਸ ਮੌਕੇ ਸੰਗਤ ਸਹਾਰਾ ਜਨਸੇਵਾ ਵਰਕਰ ਸਿਕੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਗਹਿਰੀ ਭਾਗੀ ਵਿਖੇ ਪੰਜ ਲੋਕ ਲੱਸੀ ਪੀਣ ਕਾਰਨ ਬਿਮਾਰ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸਿਕੰਦਰ ਕੁਮਾਰ ਜਨਸੇਵਾ ਵਰਕਰ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਲੱਸੀ ਪੀਣ ਨਾਲ ਕੁੱਝ ਲੋਕ ਬਿਮਾਰ ਹੋ ਗਏ ਸੀ ਜਿਨ੍ਹਾਂ ਨੂੰ ਉਹ ਮੌਕੇ ਉੱਤੇ ਹਸਪਤਾਲ ਲੈ ਕੇ ਆਇਆ ਅਤੇ ਉਹਨਾਂ ਦਾ ਇਲਾਜ ਕਰਵਾਇਆ। ਅੱਜ ਫਿਰ ਉਸੇ ਘਰੋਂ ਲੱਸੀ ਲੈ ਕੇ ਪੀਣ ਨਾਲ ਤਿੰਨ ਬੱਚਿਆਂ ਸਮੇਤ ਦੋ ਔਰਤਾਂ ਬਿਮਾਰ ਹੋ ਗਈਆਂ ਜੋ ਕਿ ਇੱਕ ਫੈਕਟਰੀ ਵਿੱਚ ਕੰਮ ਕਰਦੀਆਂ ਹਨ।
ਲੱਸੀ ਪੀਣ ਕਾਰਨ ਤਿੰਨ ਬੱਚਿਆਂ ਸਮੇਤ ਪੰਜ ਲੋਕ ਹੋਏ ਬੀਮਾਰ, ਹਸਪਤਾਲ 'ਚ ਦਾਖਲ ਲੱਸੀ ਦੇਣ ਵਾਲੇ ਪਰਿਵਾਰ ਦਾ ਬਿਆਨ:ਲੱਸੀ ਦੇਣ ਵਾਲੇ ਪਰਿਵਾਰਕ ਮੈਂਬਰ ਬਲਰਾਜ ਸਿੰਘ ਨੇ ਦੱਸਿਆ ਕਿ ਜਦੋਂ ਇਹ ਘਰ ਲੱਸੀ ਲੈਣ ਆਏ ਸੀ ਤਾਂ ਅਸੀਂ ਇਹਨਾਂ ਨੂੰ ਸਾਫ਼ ਤੌਰ ਉੱਤੇ ਮਨ੍ਹਾ ਕੀਤਾ ਸੀ ਪਰ ਮਨ੍ਹਾ ਕਰਨ ਦੇ ਬਾਵਜੂਦ ਇਹ ਮੰਨਤਾ ਕਰਨ ਲੱਗੇ ਕਿ "ਅਸੀਂ ਤੁਹਾਡੇ ਘਰ ਦਾ ਕੰਮ ਕਰ ਦਿੰਦੇ ਹਾਂ ਪਰ ਸਾਨੂੰ ਲੱਸੀ ਦੇ ਦਿਓ", ਫਿਰ ਘਰ ਦੀਆਂ ਔਰਤਾਂ ਨੇ ਤਰਸ ਕਰ ਕੇ ਇਨ੍ਹਾਂ ਨੂੰ ਲੱਸੀ ਦੇ ਦਿੱਤੀ। ਘਰ ਵਿੱਚ ਵੀ ਕੁੱਝ ਮੈਂਬਰਾਂ ਨੇ ਲੱਸੀ ਪੀਤੀ ਸੀ ਉਹ ਠੀਕ ਨੇ ਇਹ ਬਿਮਾਰ ਹੋ ਗਏ।
ਇਹ ਵੀ ਪੜ੍ਹੋ :ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ’ਤੇ ਹਮਲਾ : ਕੀ ਹੈ RPG, ਵਿਸਫੋਟਕ ਸਮੱਗਰੀ ਦੀ ਲਗਾਤਾਰ ਬਰਾਮਦਗੀ ਦਾ ਸਿਲਸਿਲਾ ...