ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਟਾਰ ਖਿਲਾਫ ਅੱਜ ਜਾਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ’ਤੇ ਪਹਿਲੀ ਸ਼ਿਕਾਇਤ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਤੋਂ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਮਾਜ ਸੇਵੀ ਵੱਲੋਂ ਹਲਕਾ ਤਲਵੰਡੀ ਸਾਬੋ ’ਚ ਤੈਨਾਤ ਨਾਇਬ ਤਹਿਸੀਲਦਾਰ ਖਿਲਾਫ ਦਰਜ ਕਰਵਾਈ ਗਈ ਹੈ। ਜਿਸ ਚ ਸਮਾਜ ਸੇਵੀ ਨੇ ਨਾਇਬ ਤਹਿਸੀਲਦਾਰ ’ਤੇ ਪੈਸੇ ਲੈਣ ਦੇ ਇਲਜ਼ਾਮ ਲਗਾਏ ਹਨ।
ਸ਼ਿਕਾਇਤ ਚ ਕਿਹਾ ਗਿਆ ਹੈ ਕਿ ਹਲਕਾ ਤਲਵੰਡੀ ਸਾਬੋ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਵਲੋਂ ਸ਼੍ਰੀ ਗਊ ਸ਼ਾਲਾ ਬਠਿੰਡਾ ਨੂੰ ਦਾਨ ਕੀਤੇ ਰਕਬੇ ਦੇ ਵਸੀਕੇ ਤਸਦੀਕ ਕਰਨ ਬਦਲੇ 3000, ਰੁਪਏ ਖੁਦ ਅਤੇ 200 ਰੁਪਏ ਸੇਵਾਦਾਰ ਲਈ ਲਏ ਹਨ ਜਿਸ ਦੀ ਉਨ੍ਹਾਂ ਨੇ ਪੂਰੀ ਸ਼ਿਕਾਇਤ ਨਾਲ ਸਬੂਤ ਅਤੇ ਸਵੈ ਘੋਸ਼ਣਾ ਪੱਤਰ ਭੇਜ ਦਿੱਤਾ ਗਿਆ ਹੈ।
ਹੈਲਪਲਾਈਨ ਨੰਬਰ ’ਤੇ ਮਿਲੀ ਪਹਿਲੀ ਸ਼ਿਕਾਇਤ: ਸ਼ਿਕਾਇਤ ਕਰਤਾ ਵੱਲੋਂ ਸੀਐੱਮ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਾਇਬ ਤਹਿਸੀਲਦਾਰ ਨੂੰ ਮੁਅਤਲ ਕਰਨ ਅਤੇ ਉਸ ਦੀ ਸਾਰੀ ਬੇਨਾਮੀ ਜਾਇਦਾਦ ਦੀ ਪੜਤਾਲ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।